ਬਹਿਰ- ਮਦੀਦ ਮੁਸੰਮਨ ( ਅੱਠ ਰੁਕਨੀ ) ਸਾਲਿਮ - ਇਹ ਬਹਿਰ ਫ਼ਾਇਲਾਤੁਨ ਤੇ ਫ਼ਾਇਲੁਨ ਰੁਕਨਾਂ ਤੋਂ ਬਣਾਈ ਗਈ ਹੈ, ਪੰਜਾਬੀ ਚ ਬਹੁਤੀ ਪ੍ਰਚਲਤ ਨਹੀਂ। ਮਿਸਾਲ ਵਜੋਂ ਇਸਦੇ ਕੁਝ ਸ਼ਿਅਰਾਂ ਦੀ ਤਕਤੀਹ ਮਿਸਾਲ ਵਜ਼ੋਂ ਦੇ ਰਹੇ ਹਾਂ-
ਬਹਿਰ- ਮਦੀਦ ਮੁਸੰਮਨ( ਅੱਠ ਰੁਕਨੀ ) ਸਾਲਿਮ
ਰੁਕਨ- ਫ਼ਾਇਲਾਤੁਨ ਫ਼ਾਇਲੁ
ਨ ਫ਼ਾਇਲਾਤੁਨ ਫ਼ਾਇਲੁਨ
ਫ਼ਾਇਲਾਤੁਨ ਫ਼ਾਇਲੁਨ ਫ਼ਾਇਲਾਤੁਨ ਫ਼ਾਇਲੁਨ
ਦੁਸ਼ਮਣਾਂ ਦੀ ਦੁਸ਼ਮਣੀ ਤੋਂ ਬਚਾ ਤਾਂ ਹੋ ਗਿਆ,
ਦੋਸਤਾਂ ਦੀ ਦੋਸਤੀ ਪਰ ਬਲਾ ਬਣਕੇ ਮਿਲੀ। ( ਮੁਹਿੰਦਰਦੀਪ ਗਰੇਵਾਲ )
ਜ਼ਿੰਦਗੀ ਵਿਚ ਹਾਦਸੇ,ਹਨ ਸੁਭਾਵਿਕ ਦੋਸਤੋ।
ਆਪਣੀ ਹਿੰਮਤ ਕਦੇ, ਨਾ ਤੁਸਾਂ ਨੇ ਹਾਰਨੀ। ( ਕ੍ਰਿਸ਼ਨ ਭਨੋਟ )
ਫ਼ਾ ਇਲਾ ਤੁਨ ਫ਼ਾ ਇਲੁਨ ਫ਼ਾ ਇਲਾ ਤੁਨ ਫ਼ਾ ਇਲੁਨ
ਦੁਸ਼ ਮਣਾਂ ਦੀ ਦੁਸ਼ਮਣੀ ਤੋਂ ਬਚਾ ਤਾਂ ਹੋ ਗਿਆ
S I S S S I S S I S S S I S
2 1 2 2 2 1 2 2 1 2 2 2 1 2
__________ ______ __________ ________
ਫ਼ਾ ਇਲਾ ਤੁਨ ਫ਼ਾ ਇਲੁਨ ਫ਼ਾ ਇਲਾ ਤੁਨ ਫ਼ਾ ਇਲੁਨ
ਦੋ ਸਤਾਂ ਦੀ ਦੋ ਸਤੀ ਪਰ ਬਲਾ ਬਣ ਕੇ ਮਿਲੀ
S I S S S I S S I S S S I S
2 1 2 2 2 1 2 2 1 2 2 2 1 2
__________ _________ ___________ ________
ਫ਼ਾ ਇਲਾ ਤੁਨ ਫ਼ਾ ਇਲੁਨ ਫ਼ਾ ਇਲਾ ਤੁਨ ਫ਼ਾ ਇਲੁਨ
ਜ਼ਿੰ ਦਗੀ ਵਿਚ ਹਾ ਦਸੇ ਹਨ ਸੁਭਾ ਵਿਕ ਦੋ ਸਤੋ
S I S S S I S S I S S S I S
2 1 2 2 2 1 2 2 1 2 2 2 1 2
_________ ________ ___________ _________
ਫ਼ਾ ਇਲਾ ਤੁਨ ਫ਼ਾ ਇਲੁਨ ਫ਼ਾ ਇਲਾ ਤੁਨ ਫ਼ਾ ਇਲੁਨ
ਆ ਪਣੀ ਹਿੰ ਮਤ ਕਦੇ ਨਾ ਤੁਸਾਂ ਨੇ ਹਾ ਰਨੀ
S I S S S I S S I S S S I S
_________ ______ ___________ ________
No comments:
Post a Comment