ਬਹਿਰ- ਤਵੀਲ -ਇਹ ਬਹਿਰ ਵੀ ਫ਼ਊਲੁਨ ਤੇ ਮੁਫ਼ਾਈਲੁਨ ਰੁਕਨਾਂ ਨੂੰ ਮਿਲਾਕੇ ਬਾਣਾਈ ਗਈ ਹੈ। ਇਹ ਬਹਿਰ ਵੀ ਪੰਜਾਬੀ ਬਹੁਤੀ ਪ੍ਰਚਲਤ ਨਹੀਂ ਹੈ, ਭਾਵੇਂ ਕਿ ਇਸਦੀ ਬਣਤਰ ਬਹੁਤੀ ਮੁਸ਼ਕਲ ਨਹੀਂ ਹੈ। ਇਸਦੇ ਸਾਲਿਮ ਰੂਪ ਦੀ
ਤਕਤੀਹ ਦੇ ਰਹੇ ਹਾਂ-
ਬਹਿਰ- ਤਵੀਲ ਮੁਸੰਮਨ ( ਅੱਠ ਰੁਕਨੀ ) ਸਾਲਿਮ
ਰੁਕਨ- ਫ਼ਊਲੁਨ ਮੁਫ਼ਾਈਲੁਨ ਫ਼ਊਲੁਨ ਮੁਫ਼ਾਈਲੁਨ
ਫ਼ਊਲੁਨ ਮੁਫ਼ਾੀਲੁਨ ਫ਼ਊਲੁਨ ਮੁਫ਼ਾਈਲੁਨ
ਕਿਵੇਂ ਰੰਗ ਉਹ ਪਲ ਪਲ, ਬਦਲਦਾ ਪਿਆ ਅਪਣਾ,
ਕਦੇ ਅਜਨਬੀ ਲਗਦੈ, ਕਦੇ ਜਾਪਦਾ ਅਪਣਾ।
ਹਰਿਕ ਸ਼ਬਦ ਹੀ ਰੰਗਾਂ, ਸੁਗੰਧਾਂ ਚ ਹੈ ਭਿਜਿਆ,
ਗ਼ਜ਼ਲ ਕਹਿਣ ਦਾ ਵਲ ਹੈ,ਤਿਰੇ ਕ੍ਰਿਸ਼ਨ ਦਾ ਅਪਣਾ। ( ਕ੍ਰਿਸ਼ਨ ਭਨੋਟ )
ਫ਼ਊ ਲੁਨ ਮੁਫ਼ਾ ਈ ਲੁਨ ਫ਼ਊ ਲੁਨ ਮੁਫ਼ਾ ਈ ਲੁਨ
ਕਿਵੇਂ ਰੰ ਗ ਉਹ ਪਲ ਪਲ ਬਦਲ ਦਾ ਪਿਆ ਅਪ ਣਾ
I S S I S S S I S S I S S S
1 2 2 1 2 2 2 1 2 2 1 2 2 2
______ ___________ _________ __________
ਫ਼ਊ ਲੁਨ ਮੁਫ਼ਾ ਈ ਲੁਨ ਫ਼ਊ ਲੁਨ ਮੁਫ਼ਾ ਈ ਲੁਨ
ਕਦੇ ਅਜ ਨਬੀ ਲਗ ਦਾ ਕਦੇ ਜਾ ਪਦਾ ਅਪ ਣਾ
I S S I S S S I S S I S S S
1 2 2 1 2 2 2 1 2 2 1 2 2 2
______ __________ ______ _________
ਫ਼ਊ ਲੁਨ ਮੁਫ਼ਾ ਈ ਲੁਨ ਫ਼ਊ ਲੁਨ ਮੁਫ਼ਾ ਈ ਲੁਨ
ਹਰਿਕ ਸ਼ਬ ਦ ਹੀ ਰੰ ਗਾਂ ਸੁਗੰ ਧਾਂ ਚ ਹੈ ਭਿਜਿ ਆ
I S S I S S S I S S I S S S
1 2 2 1 2 2 2 1 2 2 1 2 2 2
________ __________ _______ ____________
ਫ਼ਊ ਲੁਨ ਮੁਫ਼ਾ ਈ ਲੁਨ ਫ਼ਊ ਲੁਨ ਮੁਫ਼ਾ ਈ ਲੁਨ
ਗ਼ਜ਼ਲ ਕਹਿ ਣ ਦਾ ਵਲ ਹੈ ਤਿਰੇ ਕ੍ਰਿਸ਼ ਨ ਦਾ ਅਪ ਣਾ
I S S I S S S I S S 1 S S S
I 2 2 1 2 2 2 I 2 2 1 2 2 2
________ _________ _______ ___________
No comments:
Post a Comment