ਬਹਿਰ- ਵਾਫ਼ਿਰ, ਇਹ ਬਹਿਰ ਅਰਬੀ ਵਾਸਤੇ ਰਾਖਵੀਂ ਮੰਨੀ ਗਈ ਹੈ, ਇਸਦੇ ਰੁਕਨਾਂ ਦੀ ਬਣਤਰ ਅਜੇਹੀ ਹੈ, ਕਿ ਪੰਜਾਬੀ ਚ ਏਸ ਰੁਕਨ ਦੀ ਬਣਤਰ ਅਨੁਸਾਰ, ਸ਼ਬਦ ਨਹੀਂ ਮਿਲਦੇ। ਕਿਸੇ ਵੇਲੇ ਪੰਜਾਬੀ ਚ ਬਹਿਰ ਵਾਫ਼ਰ
ਚ ਗ਼ਜ਼ਲ ਕਹਿਣੀ ਅਸੰਭਵ ਮੰਨੀ ਜਾਂਦੀ ਸੀ। ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ੍ਹ ਮੰਨੇ ਜਾਂਦੇ, ਉਸਤਾਦ ਸ਼ਾਇਰ ਦੀਪਕ ਜੈਤੋਈ" ਸਾਹਿਬ,ਬਹਿਰ ਵਾਫ਼ਿਰ ਬਾਰੇ ਵਿਚਾਰ ਪ੍ਰਗਟਾਉਂਦੇ ਹੋਏ, ਆਪਣੀ ਪੁਸਤਕ, "ਗ਼ਜ਼ਲ ਕੀ ਹੈ"ਵਿਚ
ਫ਼ੁਰਮਾਉਂਦੇ ਹਨ-
"ਵਾਫ਼ਿਰ ਦਾ ਅਰਥ ਹੁੰਦਾ ਹੈ, ਬਹੁਤਾ, ਜ਼ਿਆਦਾ । ਇਸ ਬਹਿਰ ਵਿਚ ਚੂੰਕਿ ਹਰਕਤਾਂ ਬਹੁਤ ਜ਼ਿਆਦਾ ਹਨ, ਯਾਨੀ ਸੱਤ ਅੱਖਰਾਂ ਦੇ ਇਸ,' ਮੁਫ਼ਾ ਇਲੁ ਤੁਨ ' ਰੁਕਨ ਵਿਚ ਪੰਜ ਅੱਖਰ ਮੁਤਹੱਰਕ ਹਨ,
ਅਤੇ ਕੇਵਲ ਦੋ ਸਾਕਿਨ ਹਨ,ਯਾਨੀ,ਪੰਜਾਬੀ ਵਿਚ ਇਹ ਸੰਭਵ ਨਹੀਂ,ਕਿ ਐਨੀਆਂ ਹਰਕਤਾਂ ਦੇ ਮੁਤਾਬਿਕ ਸ਼ਬਦ ਢਾਲੇ ਜਾ ਸਕਣ,ਜੇ ਅੱਖਰ ਗਿਰਾਉਂਣ ਦਾ ਪੂਰਾ ਵਿਧਾਨ ਲਾਗੂ ਕਰਨ ਦਾ,ਸਾਰਾ ਯਤਨ ਵੀ ਕਰ ਲਈਏ,ਸ਼ਾਇਦ
ਫੇਰ ਭੀ ਇਸ ਬਹਿਰ ਦੇ ਮੁਤਾਬਿਕ ਗ਼ਜ਼ਲ ਨਾ ਕਹੀ ਜਾ ਸਕੇ"।
ਪਰ ਇਹ ਅਸੰਭਵ ਕਾਰਜ ਵੀ ਪੰਜਾਬੀ ਗ਼ਜ਼ਲ ਪ੍ਰਤੀ ਜਨੂੰਨ ਰੱਖਦੇ ਕੁਝ ਸ਼ਾਇਰਾਂ ਨੇ ਕਰ ਦਿਖਾਇਆ। ਇਸ ਬਹਿਰ ਚ ਕਹੀਆ ਗਈਆਂ ਗ਼ਜ਼ਲਾਂ ਦੇ ਕੁਝ ਸ਼ਿਅਰ ਤੁਹਾਡੇ ਰੂਬਰੂ ਕਰਨ ਦੀ ਖ਼ੁਸ਼ੀ ਲੈ ਰਹੇਂ ਹਾਂ-
ਬਹਿਰ - ਵਾਫ਼ਿਰ ਮੁਸੰਮਨ ( ਅੱਠ ਰੁਕਨੀ ) ਸਾਲਿਮ
ਰੁਕਨ- ਮੁਫ਼ਾਇਲੁਤੁਨ ਮੁਫ਼ਾਇਲੁਤੁਨ ਮੁਫ਼ਾਇਲੁਤੁਨ ਮੁਫ਼ਾਇਲੁਤੁਨ
ਮੁਫ਼ਾਇਲੁਤੁਨ ਮੁਫ਼ਾਇਲੁਨਤੁਨ ਮੁਫ਼ਾਇਲੁਤੁਨ ਮੁਫ਼ਾਇਲੁਤੁਨ
ਨੁਹਾਰ ਤੇਰੀ ਨਿਹਾਰ ਸਕਾਂ,ਕਿ ਇਸ ਚ ਲੁਕੇ ਨੇ ਕਾਵਿ ਬਹੁਤ,
ਮੈਂ ਰੂਪ ਦੇ ਭਾਵ ਮਾਣ ਲਵਾਂ,ਹੈ ਸ਼ਰਤ ਇਹ ਮੇਰੇ ਜੀਣ ਲਈ।
ਹਜ਼ਾਰ ਸਿਤਾਰ ਵੱਜ ਰਹੇ, ਇਹ ਗੂੰਜ ਹਵਾ ਚ ਪਿਆ ਦੀ ਹੈ,
ਅਵਾਜ਼ ਤੇਰੀ ਜਦੋਂ ਵੀ ਸੁਣੀ, ਗ਼ਜ਼ਲ ਦੀ ਸੁਹਾਣੀ ਤੋਰ ਤੁਰੀ। ( ਦਵਿੰਦਰ ਪੂਨੀਆਂ )
ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ
ਨੁਹਾ ਰ ਤਿ ਰੀ ਨਿਹਾ ਰ ਸ ਕਾਂ ਕਿ ਇਸ ਚ ਲੁ ਕੇ ਨਿ ਕਾ ਵਿ ਬ ਹੁਤ
I S I I S I S I I S I S I I S I S I I S
1 2 I 1 2 1 2 1 1 2 1 2 1 1 2 1 2 1 1 2
__________ ___________ ____________ ____________
ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ
ਮਿ ਰੂ ਪ ਦਿ ਭਾ ਵ ਮਾ ਣ ਲ ਵਾਂ ਹਿ ਸ਼ਰ ਤ ਇ ਮੇ ਰਿ ਜੀ ਣ ਲ ਈ
I S I I S I S I I S I S I I S I S I I S
1 2 I I 2 1 2 1 1 2 1 2 1 1 2 1 2 1 1 2
_________ ____________ ______________ ___________
ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ
ਹਜ਼ਾ ਰ ਸਿ ਤਾ ਰ ਵੱ ਜ ਰ ਹੇ ਇ ਗੂੰ ਜ ਹ ਵਾ ਚ ਪਾ ਰ ਦਿ ਹੈ
I S I I S I S I I S I S I I S I S I I S
1 2 1 1 2 1 2 1 1 2 1 2 1 1 2 1 2 1 1 2
__________ ___________ _____________ ____________
ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ
ਅਵਾ ਜ਼ ਤਿ ਰੀ ਜਦੋਂ ਵਿ ਸੁ ਣੀ ਗ਼ਜ਼ਲ ਦਿ ਸੁ ਹਾ ਣਿ ਤੋ ਰ ਤੁ ਰੀ
I S I I S I S I I S I S I I S I S I I S
1 2 1 1 2 1 2 1 1 2 1 2 1 1 2 1 2 1 1 2
___________ ____________ ____________ ____________
ਜੇ ਸੁਖ ਦੀ ਘੜ੍ਹੀ ਹੈ ਥੋੜ ਚਿਰੀ, ਤਾਂ ਦੁਖ ਦੀ ਘੜੀ ਵੀ ਥਿਰ ਤਾਂ ਨਹੀਂ,
ਗੁਆ ਨ ਬਹੀਂ ਤੂੰ ਧੀਰ ਕਿਤੇ , ਗੁਆ ਨ ਬਹੀਂ ਤੂੰ ਆਸ ਮਨਾ।
ਨ ਜਿਸਨੇ ਕਦੇ ਵੀ ਦਰਦ ਸਿਹਾ, ਨ ਤਲਖ਼ ਪਲਾਂ ਦਾ ਸੇਕ ਸਿਹਾ,
ਨ ਕਦਰ ਖ਼ੁਸ਼ੀ ਦੀ ਜਾਣ ਸਕੇ, ਨ ਮਾਣ ਸਕੇ ਹੁਲਾਸ ਮਨਾ। ( ਕ੍ਰਿਸ਼ਨ ਭਨੋਟ )
ਮੁਫ਼ ਇਲੁ ਤੁਨ ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ
ਜਿ ਸੁਖ ਦਿ ਘ ੜੀ ਹਿ ਥੋ ੜ ਚਿ ਰੀ ਤ ਦੁਖ ਦਿ ਘ ੜੀ ਵਿ ਥਿਰ ਤ ਨ ਹੀਂ
I S I I S I S I I S I S I I S I S I I S
1 2 1 1 2 1 2 1 1 2 1 2 1 1 2 1 2 1 1 2
____________ _____________ ____________ ____________
ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ
ਗੁਆ ਵ ਬ ਹੀਂ ਤੁ ਧੀ ਰ ਕਿ ਤੇ ਗੁਆ ਨ ਬ ਹੀਂ ਤੁ ਆ ਸ ਮ ਨਾ
I S I I S I S I I S I S I I S I S I I S
1 2 1 1 2 1 2 1 1 2 1 2 1 1 2 1 2 1 1 2
__________ __________ ____________ ____________
ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ
ਨ ਜਿਸ ਨਿ ਕ ਦੇ ਵਿ ਦਰ ਦ ਸਿ ਹਾ ਨ ਤਲ ਖ਼ ਪ ਲਾਂ ਦ ਸੇ ਕ ਸਿ ਹਾ
I S I I S I S I I S I S I I S I S I I S
1 2 1 1 2 1 2 1 1 2 1 2 1 1 2 1 2 1 1 2
___________ _____________ _____________ ___________
ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ ਮੁਫ਼ਾ ਇਲੁ ਤੁਨ
ਨ ਕਦ ਰ ਖੁ ਸ਼ੀ ਦਿ ਜਾ ਣ ਸ ਕੇ ਨ ਮਾ ਣ ਸ ਕੇ ਹੁਲਾ ਸ ਮ ਨਾ
I S I I S I S I I S I S I I S I S I I S
1 2 1 1 2 1 2 1 1 2 1 2 1 1 2 1 2 1 1 2
___________ ___________ ____________ ____________
No comments:
Post a Comment