Tuesday, 17 January 2017

ਬਹਿਰ - ਬਸੀਤ ਦੇ ਜ਼ਿਹਾਫ਼ੇ ਰੂਪਾਂ ਦਾ ਵੇਰਵਾ

ਬਹਿਰ -  ਬਸੀਤ ਦੇ ਜ਼ਿਹਾਫ਼ੇ ਰੂਪਾਂ ਦਾ ਵੇਰਵਾ-  ਬਸੀਤ ਦਾ ਅਰਥ ਹੈ ਵਿਛਿਆ ਹੋਇਆ।  ਇਸ ਬਹਿਰ ਦਾ ਇਹ ਨਾਂ ਇਸ ਕਰਕੇ ਰੱਖਿਆ ਗਿਆ ਕਿ ਇਸ ਬਹਿਰ ਦੇ ਪਹਿਲਾ ਤੀਜਾ ਰੁਕਨ ਮੁਸਤਫ਼ਇਲੁਨ ਹੈ, ਜਿਸਦੇ
ਮੁੱਢ ਵਿੱਚ ਦੋ ਸਬਬ ਖ਼ਫ਼ੀਫ਼ ਲਗਦੇ ਹਨ। ਇਹ ਰੁਕਨ ਜਦੋਂ ਬੋਲਿਆ ਜਾਂਦਾ ਹੈ ਤਾਂ ਇੳਂ ਲਗਦਾ ਹੈ ਜਿਸ  ਤਰ੍ਹਾਂ ਇਸਦੇ ਅੱਖਰ ਵਿਛੇ ਹੋਏ ਹੋਣ। ਇਹ ਬਹਿਰ ਮੁਸਤਫ਼ਇਲੁਨ ਤੇ ਫ਼ਾਇਲੁਨ, ਦੋ  ਰੁਕਨ ਜੋੜਕੇ ਬਣਾਈ ਗਈ ਹੈ। ਲਓ
ਪੇਸ਼ ਹੈ, ਬਹਿਰ ਬਸੀਤ ਦੇ ਜ਼ਿਹਾਫ਼ੇ ਰੂਪਾਂ  ਦਾ ਵੇਰਵਾ-
   
     1 ਬਹਿਰ- ਬਸੀਤ ਮੁਸੱਮਨ ਸਾਲਿਮ
ਮੁਸਤਫ਼ਇਲੁਨ        ਫ਼ਾਇਲੁਨ         ਮੁਸਤਫ਼ਇਲੁਨ  ਫ਼ਾਇਲੁਨ
SSIS SIS SSIS SIS
2212 212 2212 212

     2 ਬਹਿਰ - ਬਸੀਤ ਮੁਸੰਮਨ ਮੁਜ਼ਾਲ ( ਇਜ਼ਾਲ ਜ਼ਿਹਾਫ਼ ਨਾਲ )
ਮੁਸਤਫ਼ਇਲੁਨ          ਫ਼ਾਇਲੁਨ      ਮੁਸਤਫ਼ਇਲੁਨ   ਫ਼ਾਇਲਾਂ
SSIS SIS   SSIS    SISI
( ਇਜ਼ਾਲ )    
2212 212        2212     2121

     3 ਬਹਿਰ - ਬਸੀਤ ਮੁਸੰਮਨ ਮਖ਼ਬੂਨ ( ਖ਼ਬਨ ਜ਼ਿਹਾਫ਼ ਨਾਲ )
ਮੁਫ਼ਾਇਲੁਨ      ਫ਼ਿਇਲੁਨ ਮੁਫ਼ਾਇਲੁਨ       ਫ਼ਿਇਲੁਨ
ISIS  IIS ISIS    IIS
         ( ਖ਼ਬਨ )    ( ਖ਼ਬਨ )        ( ਖ਼ਬਨ )    ( ਖ਼ਬਨ )
1212 112 1212     112

     4 ਬਹਿਰ - ਬਸੀਤ ਮੁਸੰਮਨ ਮਖ਼ਬੂਨ ਮੁਜ਼ਾਲ ( ਖ਼ਬਨ ਤੇ ਇਜ਼ਾਲ ਜ਼ਿਹਾਫ਼ ਨਾਲ )
ਮੁਸਤਫ਼ਇਲੁਨ         ਫ਼ਾਇਲੁਨ  ਮੁਸਤਫ਼ਇਲੁਨ ਫ਼ਿਇਲਾਤੁ
SSIS SIS   SSIS IISI
     ( ਖ਼ਬਨ + ਇਜ਼ਾਲ )
2212 212    2212 1121

    5 ਬਹਿਰ - ਬਸੀਤ  ਮੁਸੰਮਨ ਮਹਜੂਜ ( ਹਜਜ ਜ਼ਿਹਾਫ਼ ਨਾਲ )
ਫ਼ਿਅਲੁਨ    ਫ਼ਾਇਲੁਨ          ਫ਼ਿਅਲੁਨ   ਫ਼ਾਇਲੁਨ
SS     SIS SS   SIS
          ( ਹਜਜ )         ( ਹਜਜ )
22     212 22   212

     6 ਬਹਿਰ - ਬਸੀਤ ਮੁਸੰਮਨ ਮਤਵੀ ( ਤੈ ਜ਼ਿਹਾਫ਼ ਨਾਲ )
ਮੁਫ਼ਤੁਇਲੁਨ        ਫ਼ਾਇਲੁਨ ਮੁਸਤਫ਼ਇਲੁਨ      ਫ਼ਾਇਲੁਨ            
SIIS         SIS SIIS         SIS
            ( ਤੈ ) ( ਤੈ )
2112          212 2112          212
 
     7 ਬਹਿਰ - ਬਹਿਰ ਬਸੀਤ  ਮੁਸੰਮਨ  ਮਕ਼ਤੂਅ ( ਕ਼ਤਅ ਜ਼ਿਹਾਫ਼ ਨਾਲ )
ਮਫ਼ਊਲੁਨ      ਫ਼ਾਇਲੁਨ       ਮਫ਼ਊਲੁਨ ਫ਼ਾਇਲੁਨ
SSS    SIS        SSS SIS
          ( ਕ਼ਤਅ)      ( ਕ਼ਤਅ )
222    212        222 212
     
       8 ਬਹਿਰ - ਬਸੀਤ ਮੁਸੰਮਨ ਮਖ਼ਬੂਨ ਮਕ਼ਤੂਅ ( ਖ਼ਬਨ ਤੇ ਕ਼ਤਅ ਜ਼ਿਹਾਫ਼ ਨਾਲ )
ਮੁਸਤਫ਼ਇਲਿਨ ਫ਼ਿਅਲ   ਮੁਸਤਫ਼ਇਲੁਨ ਫ਼ਿਅਲ
  SSIS IS  SSIS IS
           ( ਖ਼ਬਨ + ਕ਼ਫ਼ )   ( ਖ਼ਬਨ + ਕ਼ਫ਼ )
2212 12 2212 12

     9 ਬਹਿਰ - ਬਸੀਤ ਮੁਸੰਮਨ ਮੁਖ਼ਲਅ  ( ਖ਼ਲਅ ਜ਼ਿਹਾਫ਼ ਨਾਲ )
ਫ਼ਊਲੁਨ  ਫ਼ਾਇਲੁਨ        ਫ਼ਊਲੁਨ ਫ਼ਾਇਲੁਨ
ISS   SIS        ISS SIS
          ( ਖ਼ਲਅ)         ( ਖ਼ਲਅ )
122   212        122 212

     10 ਬਹਿਰ - ਬਸੀਤ ਮੁਸੰਮਨ ਮਖ਼ਬੂਲ ( ਖ਼ਬਲ ਜ਼ਿਹਾਫ਼ ਨਾਲ )
ਫ਼ਿਇਲੁਤੁਨ       ਫ਼ਾਇਲੁਨ ਫ਼ਿਇਲੁਤੁਨ       ਫ਼ਾਇਲੁਨ
IIIS       SIS IIIS        SIS
         ( ਖ਼ਬਲ )          ( ਖ਼ਬਲ )
1112       212 1112        212

No comments:

Post a Comment