ਬਹਿਰ- ਮੁਤਦਾਰਿਕ ਦੇ ਰੂਪਾਂ ਦੀ ਤਕਤੀਹ
ਬਹਿਰ- ਮੁਤਦਾਰਿਕ, ਇਹ ਬਹਿਰ ਵੀ ਪੰਜਾਬੀ ਵਿਚ ਬੜੀ ਪ੍ਰਚਲਤ ਹੈ, ਆਵੋ ਅਸੀਂ ਹੁਣ ਪੰਜਾਬੀ ਚ ਵਰਤੇ ਗਏ, ਬਹਿਰ ਮੁਤਦਾਰਿਕ ਦੇ ਕੁਝ ਰੂਪਾਂ ਦੀ ਤਕਤੀਹ ਕਰੀਏ-
1 ਬਹਿਰ- ਮੁਤਦਾਰਿਕ ਸਾਜਦਾਂ ( ਸੋਲ੍ਹਾਂ ਰੁਕਨੀ ) ਜਾਂ ਬਹਿਰ ਮੁਤਦਾਰਿਕ ਮੁਸੰਮਨ ਮੁਜ਼ਾਇਫ਼ ਸਾਲਿਮ-
ਰੁਕਨ- ਫ਼ਾਇਲੁਨ ਫ਼ਾਇਲੁਨ ਫ਼ਾਇਲੁਨ ਫ਼ਾਇਲੁਨ
ਫ਼ਾਇਲੁਨ ਫ਼ਾਇਲੁਨ ਫ਼ਾਇਲੁਨ ਫ਼ਾਇਲੁਨ
ਫ਼ਾਇਲੁਨ ਫ਼ਾਇਲੁਨ ਫ਼ਾਇਲੁਨ ਫ਼ਾਇਲੁਨ
ਫ਼ਾਇਲੁਨ ਫ਼ਾਇਲੁਨ ਫ਼ਾਇਲੁਨ ਫ਼ਾਇਲੁਨ
ਬੁੱਤ ਤਰਾਸ਼ਣ ਦੀ ਮੇਰੀ ਅਦਾ ਹੀ ਸਹੀ,
ਮੈਂ ਤਰਾਸ਼ੀ ਗਿਆ,ਜਦ ਸੀ ਮਿਲਿਆ ਕੁਈ,
ਪਰਖਣੇ ਦੀ ਘੜੀ ਜਦ ਵੀ ਆਈ ਤਾਂ ਫਿਰ,
ਲਾਪਤਾ ਮੈਂ, ਉਹ ਸਭ ਦਾ ਖ਼ੁਦਾ ਹੋ ਗਿਆ। ( ਸੁਰਿੰਦਰ ਸਿੰਘ ਸੀਰਤ )
ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ
ਬੁਤ ਤਰਾ ਸ਼ਣ ਦਿ ਮੇ ਰੀ ਅਦਾ ਹੀ ਸਹੀ
S I S S I S S I S S I S
2 1 2 2 1 2 2 1 2 2 1 2
_______ _______ ______ ________
ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ
ਮੈਂ ਤਰਾ ਸ਼ੀ ਗਿਆ ਜਦ ਸਿ ਮਿਲਿ ਆ ਕੁਈ
S I S S I S S I S S I S
2 1 2 2 1 2 2 1 2 2 1 2
_______ _______ _______ _______
ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ
ਪਰ ਖਣੇ ਦੀ ਘੜ੍ਹੀ ਜਦ ਵਿ ਆ ਈ ਤ ਫਿਰ
S I S S I S S I S S I S
2 1 2 2 1 2 2 1 2 2 1 2
______ _______ _______ _________
ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ
ਲਾ ਪਤਾ ਮੈਂ ਉ ਸਭ ਦਾ ਖ਼ੁਦਾ ਹੋ ਗਿਆ
S I S S I S S I S S I S
2 1 2 2 1 2 2 1 2 2 1 2
______ _______ _______ ________
ਰਾਤ ਦਾ ਵਕ਼ਤ ਹੈ , ਨਾ ਪਰਿੰਦੇ ਉਡਾ,
ਰਹਿਮ ਕਰ ਹੁਣ ਇਹ ਉਡਕੇ ਕਿੱਧਰ ਜਾਣਗੇ,
ਇਹ ਹਨੇਰੇ ਚ ਉਡਣਾ ਨਹੀਂ ਜਾਣਦੇ,
ਹਾਦਸੇ ਸੰਗ ਇਨ੍ਹਾਂ ਦੇ ਗੁਜ਼ਰ ਜਾਣਗੇ। ( ਦਾਦਰ ਪੰਡੋਰਵੀ )
ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ
ਰਾ ਤਦਾ ਵਕ਼ ਤ ਹੈ ਨਾ ਪਰਿੰ ਦੇ ਉਡਾ
S I S S I S S I S S I S
2 1 2 2 1 2 2 1 2 2 1 2
______ ________ ______ _______
ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ
ਰਹਿ ਮ ਕਰ ਹੁਣ ਇ ਉਡ ਕੇ ਕਿਧਰ ਜਾ ਣਗੇ
S I S S I S S I S S I S
2 1 2 2 1 2 2 1 2 2 1 2
________ _______ _______ ________
ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ
ਇਹ ਹਨ੍ਹੇ ਰੇ ਚ ਉਡ ਕੇ ਕਿਧਰ ਜਾ ਣਗੇ
S I S S I S S I S S I S
2 1 2 2 1 2 2 1 2 2 1 2
_______ _______ _______ _______
ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ
ਹਾ ਦਸੇ ਸਗ ਇਨ੍ਹਾਂ ਦੇ ਗੁਜ਼ਰ ਜਾ ਣਗੇ
S I S S I S S I S S I S
2 1 2 2 1 2 2 1 2 2 1 2
_______ _______ ________ _______
2 ਬਹਿਰ- ਮੁਤਦਾਰਿਕ ਮੁਸੰਮਨ ( ਅੱਠ ਰੇਕਨੀ ) ਸਾਲਿਮ
ਰੁਕਨ- ਫ਼ਾਇਲੁਨ ਫ਼ਾਇਲੁਨ ਫ਼ਾਇਲੁਨ ਫ਼ਾਇਲੁਨ
ਫ਼ਾਇਲੁਨ ਫ਼ਾਇਲੁਨ ਫ਼ਾਇਲੁਨ ਫ਼ਾਇਲੁਨ
ਜ਼ਿੰਦਗੀ ਦਾ ਸਫ਼ਰ ਹੈ ਇਹ ਕੈਸਾ ਸਫ਼ਰ,
ਹਮਸਫ਼ਰ ਹਮਸਫ਼ਰ ਨਾ ਪੁਰਾਣੇ ਰਹੇ।
ਜ਼ਾਬਤੇ ਤੋਂ ਪਰ੍ਹਾਂ ਤੇਜ਼ ਤੂਫ਼ਾਨ ਹੈ,
ਜ਼ਾਬਤੇ ਵਿਚ ਹਮੇਸ਼ਾਂ ਨਿਤਾਣੇ ਰਹੇ। ( ਸੁਭਾਸ਼ ਕਲਾਕਾਰ )
ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ
ਜਿੰ ਦਗੀ ਦਾ ਸਫ਼ਰ ਹੈ ਇ ਕੈ ਸਾ ਸਫ਼ਰ
S I S S I S S I S S I S
2 I 2 2 1 2 2 1 2 2 1 2
_______ ________ ________ ________
ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ
ਹਮ ਸਫ਼ਰ ਹਮ ਸਫ਼ਰ ਨਾ ਪੁਰਾ ਣੇ ਰਹੇ
S I S S I S S I S S 1 S
2 1 2 2 1 2 2 1 2 2 1 2
_______ ________ _______ __________
ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ
ਜ਼ਾ ਬਤੇ ਤੋਂ ਪਰ੍ਹਾਂ ਤੇ ਜ਼ ਤੂ ਫ਼ਾ ਨ ਹੈ
S I S S I S S I S S I S
2 1 2 2 1 2 2 1 2 2 1 2
_______ ________ _________ __________
ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ
ਜ਼ਾ ਬਤੇ ਵਿਚ ਹਮੇ ਸ਼ਾਂ ਨਿਤਾ ਣੇ ਰਹੇ
S I S S I S S I S S I S
2 1 2 2 1 2 2 1 2 2 I 2
______ ________ ________ ________
ਹਰ ਘੜੀ ਖ਼ੂਬਸੂਰਤ ਗ਼ਜ਼ਲ ਹੋ ਗਈ,
ਜ਼ਿੰਦਗੀ ਖ਼ੂਬਸੂਰਤ ਗ਼ਜ਼ਲ ਹੋ ਗਈ।
ਸਾਂਭ ਰੱਖੀ ਅਸੀਂ ਦਿਲ ਚ ਸੰਵੇਦਨਾ,
ਜਦ ਕਹੀ ਖ਼ੂਬਸਰਤ ਗ਼ਜ਼ਲ ਹੋ ਗਈ। ( ਕ੍ਰਿਸ਼ਨ ਭਨੋਟ )
ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ
ਹਰ ਘੜੀ ਖ਼ੂ ਬਸੂ ਰਤ ਗ਼ਜ਼ਲ ਹੋ ਗਈ
S I S S I S S I S S I S
2 1 2 2 1 2 2 1 2 2 1 2
______ _______ ________ _______
ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ
ਜ਼ਿੰ ਦਗੀ ਖ਼ੂ ਬਸੂ ਰਤ ਗ਼ਜ਼ਲ ਹੋ ਗਈ
2 1 2 2 1 2 2 1 2 2 1 2
_______ _______ ________ _______
ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ
ਸਾਂ ਭ ਰੱ ਖੀ ਅਸੀਂ ਦਿਲ ਚ ਸੰ ਵੇ ਦਨਾ
S I S S I S S I S S I S
_______ _______ _________ _______
ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ
ਜਦ ਕਹੀ ਖ਼ੂ ਬਸੂ ਰਤ ਗ਼ਜ਼ਲ ਹੋ ਗਈ
S I S S I S S I S S I S
2 1 2 2 1 2 2 1 2 2 1 2
______ ________ ________ _______
3 ਬਹਿਰ - ਮੁਤਦਾਰਿਕ ਮੁਸੱਦਸ ( ਛੇ ਰੁਕਨੀ ) ਸਾਲਿਮ ਰੁਕਨ- ਫਾਇਲੁਨ ਫ਼ਾਇਲੁਨ ਫ਼ਾਇਲੁਨ
ਫ਼ਾਇਲੁਨ ਫ਼ਇਲੁਨ ਫ਼ਾਇਲੁਨ
ਹਰ ਸਮੇਂ ਕੋਲ ਹੀ ਵੇਖਦਾਂ,
ਫ਼ਾਸਲਾ ਫ਼ਾਸਲਾ ਹੀ ਨਹੀਂ।
ਕੋਸ਼ਿਸ਼ਾਂ ਲੱਖ ਮੈਂ ਕੀਤੀਆਂ,
ਦਰਦ ਦਾ ਤਰਜ਼ੁਮਾ ਹੀ ਨਹੀਂ। ( ਦਵਿੰਦਰ ਪੂਨੀਆਂ )
ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ
ਹਰ ਸਮੇਂ ਕੋ ਲ ਹੀ ਵੇ ਖਦਾਂ
S I S S I S S I S
2 1 2 2 1 2 2 1 2
_______ ________ _______
ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ
ਫ਼ਾ ਸਲਾ ਫ਼ਾ ਸਲਾ ਹੀ ਨਹੀਂ
S I S S I S S I S
2 1 2 2 1 2 2 1 2
_______ ________ _______
ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ
ਕੋ ਸ਼ਿਸ਼ਾਂ ਲੱ ਖ ਮੈਂ ਕੀ ਤਿਆਂ
S I S S I S S I S
2 1 2 2 1 2 2 1 2
_______ _______ _______
ਫ਼ਾ ਇਲੁਨ ਫ਼ਾ ਇਲੁਨ ਫ਼ਾ ਇਲੁਨ
ਦਰ ਦ ਦਾ ਤਰ ਜ਼ਮਾਂ ਹੀ ਨਹੀਂ
S I S S I S S I S
2 1 2 2 1 2 2 1 2
_______ _______ ________
4 ਬਹਿਰ- ਮੁਤਦਾਰਿਕ ਮਕ਼ਤੂਅ - ਬਹਿਰ ਮੁਤਦਾਰਕ ਤੇ ਜਦੋਂ ਕ਼ਤਅ ਜ਼ਿਹਾਫ਼ ਲੱਗਦਾ ਹੈ ਤਾਂ ਇਸਦੇ ਰੁਕਨ ਫ਼ਾਇਲੁਨ, ਫ਼ਿਅਲੁਨ ਦਾ ਰੂਪ ਲੈ ਲੈਂਦਾ ਹੈ। ਅਰੂਜ਼ ਵਿਚ ਫ਼ਿਅਲੁਨ ਫ਼ਿਅਲੁਨ ਵਾਲੀਆਂ ਇਹ ਬਹਿਰਾਂ ਦਰਅਸਲ ਪਿੰਗਲ
ਤੋਂ ਹੀ ਲਈਆਂ ਗਈਆਂ ਹਨ। ਇਹ ਅਸਲ ਵਿਚ ਵਰਣਕ ਛੰਦ ਹਨ, ਇਸਦੇ ਅੱਖਰ ਗਿਣਕੇ ਹੀ ਇਸਦਾ ਵਜ਼ਨ ਪੂਰਾ ਕਰ ਲਿਆ ਜਾਂਦਾ ਹੈ,ਇਸ ਬਹਿਰ ਤੇ ਅਰੂਜ਼ ਦੇ ਸਖਤ ਬੰਧਨ ਲਾਗੂ ਨਹੀਂ ਕੀਤੇ ਜਾਂਦੇ।ਇਸ ਬਹਿਰ ਦੇ ਰੁਕਨਾਂ ਦੀ
ਦੀ ਵੀ ਗਿਣਤੀ ਨਿਰਧਾਰਤ ਨਹੀਂ, ਸ਼ਾਇਰ ਅਪਣੀ ਇੱਛਾ ਅਨੁਸਾਰ ਜਿੰਨੇ ਮਰਜ਼ੀ ਰੁਕਨ ਵਰਤ ਸਕਦਾ ਹੈ। ਹੇਠਾਂ ਇਸ ਬਹਿਰ ਦੀਆਂ ਕੁਝ ਵੰਨਗੀਆਂ ਪੇਸ਼ ਕਰ ਰਹੇ ਹਾਂ-
1 ਇਕ ਤੁਕ ਚ ਅੱਠ ਫ਼ਿਅਲੁਨ
ਖੁੱਲ੍ਹੇ ਡੁੱਲ੍ਹੇ ਘਰ ਹੁੰਦੇ ਸਨ, ਬਿਨ ਖਿੜਕੋਂ ਹੀ ਦਰ ਹੁੰਦੇ ਸਨ,
ਧੁੱਦਲ ਹੁੰਦੀ ਸੀ ਰਾਹਾਂ ਵਿਚ, ਆਸੇ ਪਾਸੇ ਸਰ ਹੁੰਦੇ ਸਨ। (ਹਰਮਿੰਦਰ ਸਿੰਘ ਕੋਹਾਰਵਾਲਾ )
ਖ਼ੁੱਲ੍ਹੇ ਡੁੱਲ੍ਹੇ ਘਰ ਹੁੰ ਦੇ ਸਨ
SS SS SS SS
ਬਿਨਖਿੜ ਕੋਂ ਹੀ ਦਰ ਹੁੰ ਦੇ ਸਨ
SS SS S S SS
ਧੁੱਦਲ ਹੁੰਦੀ ਸੀ ਰਾ ਹਾਂ ਵਿਚ
SS SS SS SS
ਆਸੇ ਪਾਸੇ ਸਰ ਹੁੰ ਦੇ ਸਨ
SS SS SS SS
2 ਇਕ ਤੁਕ ਚ ਸਾਢ੍ਹੇ ਸੱਤ ਫ਼ਿਅਲੁਨ
ਹੱਥ ਪੈਮਾਨਾ ਫ਼ੜਕੇ ਸਾਕੀ, ਕਾਣੀਂ ਵੰਡ ਨ ਕਰਿਆ ਕਰ,
ਠਾਕੁਰ ਨੂੰ ਇਕ ਤੇਰੇ ਦਰ ਤੇ,ਪਿਆਸ ਬੁਝਾਉਂਣੀ ਪੈਂਦੀ ਹੈ। ( ਨਰਿੰਦਰ ਠਾਕੁਰ )
ਹਥ ਪੈ ਮਾਨਾ ਫ਼ੜਕੇ ਸਾਕੀ
S S S S S S S S
ਕਾਣੀ ਵੰਡ ਨ ਕਰਿਆ ਕਰ
S S S S S S S
ਠਾਕੁਰ ਨੂੰ ਇਕ ਤੇਰੇ ਦਰ ਤੇ
S S S S S S S S S
ਪਾਸ ਬੁ ਝੌਣੀਂ ਪੈਂਦੀ ਹੈ
S S S S S S S
3 ਇਕ ਤੁਕ ਚ ਸੱਤ ਫ਼ਿਅਲੁਨ
ਇਕ ਪੱਤੇ ਦੇ ਪਿੰਡੇ ਉੱਤੇ ਕੀ ਲਿਖੀਆਂ ਕਵਿਤਾਵਾਂ,
ਦਰ-ਦਰ, ਥਾਂ-ਥਾਂ ਪਲ-ਪਲ ਉਸਨੂੰ ਦਿੱਤਾ ਰੋਲ ਹਵਾਵਾਂ। ( ਦਾਦਰ ਪੰਡੋਰਵੀ )
ਇਕ ਪੱ ਦੇ ਪਿੰ ਡੇ ਉੱ ਤੇ ਕੀ
S S S S S S S S
ਕੀ ਲਿਖਿ ਆਂ ਕਵਿ ਤਾਵਾਂ
S S S S S S
ਦਰ-ਦਰ ਥਾਂ-ਥਾਂ ਪਲ-ਪਲ ਉਸਨੂੰ
S S S S S S S S
ਦਿੱਤਾ ਰੋਲ ਹ ਵਾਵਾਂ
S S S S S S
4 ਇਕ ਤੁਕ ਚ ਪੌਣੇਂ ਸੱਤ ਫ਼ਿਅਲੁਨ
ਖੌਰ੍ਹੇ ਲੋਕੀ ਕਿੰਝ ਸੰਭਾਲਣ ਸੁਪਨੇ ਲੱਖ ਹਜ਼ਾਰ,
ਸਾਡੀ ਅੱਖ ਤੋਂ ਸਹਿ ਨਾ ਹੋਵੇ, ਇਕ ਹੰਝੂ ਦਾ ਭਾਰ। ( ਸਿਮਰਨਜੋਤ ਮਾਨ )
ਖੌਰ੍ਹੇ ਲੋਕੀ ਕਿੰਝ ਸ ਭਾਲਣ
S S S S S S S S
ਸੁਪਨੇ ਲੱਖ ਹ ਜ਼ਾਰ
S S S S S I
ਸਾਡੀ ਅਖ ਤੋਂ ਸਹਿ ਨਾ ਹੋਵੇ
S S S S S S S S
ਇਕ ਹੰ ਝੂ ਦਾ ਦਾ ਭਾ ਰ
S S S S S S I
5 ਇਕ ਤੁਕ ਚ ਸਾਢ੍ਹੇ ਛੇ ਫ਼ਿਅਲੁਨ
ਰੁਸਵਾਈ ਦੇ ਪੱਥਰ ਕਰਦੇ ਜ਼ਖ਼ਮੀਂ ਰੂਹਾਂ ਨੂੰ,
ਇਸ਼ਕ ਕਹਾਵੇ ਕ਼ਾਫ਼ਰ ਪਰ ਦਿਲ ਦੀ ਮਜਬੂਰੀ ਹੈ। ( ਅਨੂੰ ਬਾਲਾ )
ਰੁਸਵਾ ਈ ਦੇ ਪੱਥਰ ਕਰਦੇ
S S S S S S S S
ਜ਼ਖ਼ਮੀਂ ਰੂਹਾਂ ਨੂੰ
S S S S S
ਇਸ਼ਕ ਕ ਹਾਵੇ ਕਾਫ਼ਰ ਪਰ ਦਿਲ
S S S S S S S S
ਦੀ ਮਜ ਬੁਰੀ ਹੈ
S S S S S
6 ਇਕ ਤੁਕ ਚ ਛੇ ਫ਼ਿਅਲੁਨ
ਸੋਚ ਸਮਝਕੇ ਪਾਈਂ ਨੈਣੀ ਸੁਪਨੇ ਨੂੰ ਤੂੰ,
ਰੁਲਦਾ ਹੀ ਨਾ ਰਹਿ ਜਾਏ ਕੋਈ ਖ਼ਾਬ ਕਿਤੇ। ( ਅਮਰਜੀਤ ਕੌਰ ਅਮਰ )
ਸੋਚ ਸ ਮਝਕੇ ਪਾਈਂ
S S S S S S
ਨੈਣੀਂ ਸੁਪਨੇ ਨੂੰ ਤੂੰ
S S S S S S
ਰੁਲਦਾ ਹੀ ਨਾ ਰਹਿ ਜਾ
S S S S S S
ਏ ਕੋ ਈ ਖ਼ਾ ਬ ਕਿਤੇ
S S S S S S
7 ਇਕ ਤੁਕ ਚ ਸਾਢ੍ਹੇ ਪੰਜ ਫ਼ਿਅਲੁਨ
ਅਪਣੇ ਹਾਸੇ ਤੇਰੀ ਝੋਲੀ ਪਾ ਦੇਵਾਂ,
ਪੈ ਜਾਵਣ ਗ਼ਮ ਤੇਰੇ ਮੇਰੇ ਪੱਲੇ ਵਿਚ। ( ਕ੍ਰਿਸ਼ਨ ਭਨੋਟ )
ਅਪਣੇ ਹਾਸੇ ਤੇਰੀ
S S S S S S
ਝੋਲੀ ਪਾ ਦੇ ਵਾਂ
S S S S S
ਪੈ ਜਾ ਵਣ ਗ਼ਮ ਤੇਰੇ
S S S S S S
ਮੇਰੇ ਪੱਲੇ ਵਿੱਚ
S S S S S
8 ਇਕ ਤੁਕ ਵਿਚ ਚਾਰ ਫ਼ਿਅਲੁਨ
ਜਿੰਦੇ ਕੇਹੇ ਪੈਰ ਤੂੰ ਦਿੱਤੇ,
ਖ਼ਾਬਾਂ ਵਿਚ ਵੀ ਭਟਕਣ ਵਾਲੇ। ( ਬੂਟਾ ਸਿੰਘ ਚੌਹਾਨ )
ਜਿੰਦੇ ਕੇਹੇ ਪੈਰ ਤੁ ਦਿੱਤੇ,
S S S S S S S S
ਖ਼ਾਬਾਂ ਵਿਚ ਵੀ ਭਟਕਣ ਵਾਲੇ
S S S S S S S S
9 ਇਕ ਤੁਕ ਚ ਸਾਢ੍ਹੇ ਤਿੰਨ ਫ਼ਿਅਲੁਨ
ਰਿਸ਼ਤੇ ਬੇ ਇਤਬਾਰੇ ਨੇ,
ਹਰ ਰਿਸ਼ਤਾ ਇਕ ਸੌਦਾ ਹੈ। ( ਤ੍ਰੈਲੋਚਨ ਲੋਚੀ )
ਰਿਸ਼ਤੇ ਬੇ ਇਤ ਬਾਰੇ ਨੇ
S S S S S S S
ਹਰ ਰਿਸ਼ ਤਾ ਇਕ ਸੌਦਾ ਹੈ
S S S S S S S
IO ਇਕ ਤੁਕ ਚ ਤਿੰਨ ਫ਼ਿਅਲੁਨ
ਖਾਲੀ ਖਾਲੀ ਥਾਵਾਂ,
ਪੱਲੇ ਵਿਚ ਨੇ ਹਾਅਵਾਂ। ( ਅਮਰਜੀਤ ਕੌਰ ਅਮਰ )
ਖਾਲੀ ਖਾਲੀ ਥਾਵਾਂ
S S S S S S
ਪੱਲੇ ਵਿਚ ਨੇ ਹਾਵਾਂ
S S S S S S
11 ਇਕ ਤੁਕ ਚ ਦੋ ਫ਼ਿਅਲੁਨ
ਚੋਰੀ ਚੋਰੀ
ਬਹੁਤਾ ਫ਼ਲਿਆ ( ਦਵਿੰਦਰ ਪੂਨੀਆਂ )
ਚੋਰੀ ਚੋਰੀ
S S S S
ਬਹੁਤਾ ਫ਼ਲਿਆ
S S S S
11 ਇਕ ਤੁਕ ਪੌਣੇਂ ਦੋ ਫ਼ਿਅਲੁਨ
ਇਕ ਮੁਸਕਾਨ
ਇਕ ਸੰਕੇਤ ( ਦਵਿੰਦਰ ਪੂਨੀਆਂ )
ਇਕ ਮੁਸ ਕਾਨ
S S S I
ਇਕ ਸੰ ਕੇਤ
S S S I
12 ਇਕ ਤੁਕ ਚ ਇਕ ਫ਼ਿਅਲੁਨ
ਸੱਜਣਾ
ਆਣਾ
ਸਜਣਾ
S S
ਆ
No comments:
Post a Comment