ਬਹਿਰ- ਕ਼ਰੀਬ ਮੁਸੱਦਸ ( ਛੇ ਰੁਕਨੀ ) ਸਾਲਿਮ- ਇਹ ਬਹਿਰ ਮੁਫ਼ਾਈਲੁਨ ਤੇ ਫ਼ਾਇਲਾਤੁਨ ਰੁਕਨਾਂ ਤੋਂ ਮਿਲਕੇ ਬਣੀ ਹੈ। ਇਹ ਛੇ ਰੁਕਨੀ ਬਹਿਰ ਹੈ। ਇਸ ਬਹਿਰ ਦੇ ਸ਼ਿਅਰਾਂ ਦੀ ਤਕਤੀਹ ਪੇਸ਼ ਹੈ-
ਰੁਕਨ- ਮੁਫ਼ਾਈਲੁਨ ਮੁਫ਼ਾਈਲੁਨ ਫ਼ਾਇਲਾਤੁਨ
ਮੁਫ਼ਾਈਲੁਨ ਮੁਫ਼ਾਈਲੁਨ ਫ਼ਾਇਲਾਤੁਨ
ਤਿਰੇ ਇਕਰਾਰ ਦਾ ਇਹ ਅੰਦਾਜ਼, ਵਾਰੀ,
ਤਿਰੀ ਤਕਣੀ ਚ ਹਾਂ, ਤੇਰੇ ਬੁੱਲ੍ਹਾਂ ਤੇ ਨਾਂਹ ।
ਖ਼ਤਾ ਤੇਰੀ ਨਹੀਂ ਸੀ, ਨਾ ਬੇ- ਵਫ਼ਾ ਤੂੰ,
ਮਿਰੇ ਹਾਲਾਤ ਨੇ ਹੀ, ਕੀਤੀ ਵਫ਼ਾ ਨਾ। ( ਕ੍ਰਿਸ਼ਨ ਭਨੋਟ )
ਜਿਨ੍ਹਾਂ ਵਿਚ ਹੌਸਲਾ, ਹਿੰਮਤ ਤੇ ਦਲੇਰੀ,
ਉਹ ਮੇਰੇ ਦਿਲ ਨੂੰ ਭਾਏ ਹਨ, ਖਾਸ ਕਰਕੇ।
ਉਨ੍ਹਾਂ ਅਧਿਕਾਰ ਲੈਣੇਂ ਹਨ, ਕ਼ਾਫ਼ਲੇ ਜੋ,
ਮਿਸਾਲਾਂ ਫ਼ੜ੍ਹਕੇ ਆਏ ਹਨ, ਖਾਸ ਕਰਕੇ। ( ਕਮਲ ਦੇਵ ਪਾਲ )
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਾ ਇਲਾ ਤੁਨ
ਤਿਰੇ ਇਕ ਰਾ ਰਦਾ ਇਹ ਅੰ ਦਾ ਜ਼ ਵਾ ਰੀ
I S S S I S S S S I S S
1 2 2 2 1 2 2 2 2 1 2 2
________ _________ ___________
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਾ ਇਲਾ ਤੁਨ
ਤਿਰੀ ਤਕ ਣੀ ਚ ਹਾਂ ਤੇ ਰੇ ਬੁੱ ਲ ਤੇ ਨਾਂਹ
I S S S I S S S S I S S
1 2 2 2 1 2 2 2 2 1 2 2
__________ ___________ ____________
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਾ ਇਲਾ ਤੁਨ
ਖ਼ਤਾ ਤੇ ਰੀ ਨਹੀਂ ਸੀ ਨਾ ਬੇ ਵਫ਼ਾ ਤੂੰ
I S S S I S S S S I S S
1 2 2 2 1 2 2 2 2 1 2 2
_________ __________ ___________
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਾ ਇਲਾ ਤੁਨ
ਮਿਰੇ ਹਾ ਲਾ ਤ ਨੇ ਹੀ ਕੀ ਤੀ ਵਫ਼ਾ ਨਾ
I S S S I S S S S I S S
1 2 2 2 1 2 2 2 2 1 2 2
__________ ___________ __________
ਮੁਫ਼ਾ ਈ ਲੁਨ ਮੁ਼ਫ਼ਾ ਈ ਲੁਨ ਫ਼ਾ ਇਲਾ ਤੁਨ
ਜਿਨ੍ਹਾਂ ਵਿਚ ਹੌ ਸਲਾ, ਹਿੰ ਮਤ ਤੇ ਦਲੇ ਰੀ
I S S S I S S S S I S S
1 2 2 2 1 2 2 2 2 1 2 2
__________ __________ __________
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਾ ਇਲਾ ਤੁਨ
ਉ ਮੇ ਰੇ ਦਿਲ ਨੁ ਭਾ ਏ ਨੇ ਖਾ ਸ ਕਰ ਕੇ
I S S S I S S S S I S S
1 2 2 2 1 2 2 2 2 1 2 2
__________ __________ ___________
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਾ ਇਲਾ ਤੁਨ
ਉਨ੍ਹਾਂ ਅਧਿ ਕਾ ਰ ਲੈ ਣੇਂ ਹਨ, ਕ਼ਾ ਫ਼ਲੇ ਜੋ
I S S S I S S S S I S S
1 2 2 2 1 2 2 2 2 1 2 2
___________ __________ ____________
ਮੁਫ਼ਾ ਈ ਲੁਨ ਮੁਫ਼ਾ ਈ ਲੁਨ ਫ਼ਾ ਇਲਾ ਤੁਨ
ਮਿਸਾ ਲਾਂ ਫੜ੍ਹ ਕਿ ਆ ਏ ਹਨ ਖਾ ਸ ਕਰ ਕੇ
S S S S I S S S S I S S
1 2 2 2 1 2 2 2 2 1 2 2
__________ ___________ _____________
Very Good Effort
ReplyDelete