ਰੂਪਾਂ ਦੀ ਤਕਤੀਹ-
1 ਬਹਿਰ ਮੁਜ਼ਾਰਿਆ ਮੁਸੰਮਨ ਸਾਲਿਮ
ਰੁਕਨ- ਮੁਫ਼ਾਈਲੁਨ ਫ਼ਾਇਲਤੁਨ ਮੁਫ਼ਾਈਲੁਨ ਫ਼ਾਇਲਾਤੁਨ
ਮੁਫ਼ਾਈਲੁਨ ਫ਼ਾਇਲਾਤੁਨ ਮੁਫ਼ਾਈਲੁਨ ਫ਼ਾਇਲਾਤੁਨ
ਅਜੇਹੇ ਵੀ ਦੌਰ ਗੁਜ਼ਰੇ, ਕਦੇ ਅਪਣੀ ਜ਼ਿੰਦਗੀ ਚੋਂ,
ਮੁਸੀਬਤ ਸੀ ਆਖਣਾ ਕੁਝ,ਖਮੋਸ਼ੀ ਵੀ ਸੀ ਮੁਸੀਬਤ।
ਮੁਸੀਬਤ ਦੇ ਵਕ਼ਤ ਲੋਕੀ,ਖੁਦਾ ਨੂੰ ਹੀ ਯਾਦ ਕਰਦੇ,
ਅਸੀਂ ਤੇਰਾ ਨਾਮ ਲੈਂਦੇ, ਜਦੋਂ ਵੀ ਬਣਦੀ ਮੁਸੀਬਤ। ( ਕ੍ਰਿਸ਼ਨ ਭਨੋਟ )
ਮੁਫ਼ਾ ਈ ਲੁਨ ਫ਼ਾ ਇਲਾ ਤੁਨ ਮੁਫ਼ਾ ਈ ਲੁਨ ਫ਼ਾ ਇਲਾ ਤੁਨ
ਅਜੇ ਹੇ ਵੀ ਦੌ ਰ ਗੁਜ਼ ਰੇ ਕਦੇ ਅਪ ਣੀ ਜ਼ਿੰ ਦਗੀ ਚੋਂ
I S S S S I S S I S S S S I S S
1 2 2 2 2 1 2 2 1 2 2 2 2 1 2 2
_________ ___________ ___________ ___________
ਮੁਫ਼ਾ ਈ ਲੁਨ ਫ਼ਾ ਇਲਾ ਤੁਨ ਮੁਫ਼ਾ ਈ ਲੁਨ ਫ਼ਾ ਇਲਾ ਤੁਨ
ਮੁਸੀ ਬਤ ਸੀ ਆ ਖਣਾ ਕੁਝ ਖ਼ਮੋ ਸ਼ੀ ਵੀ ਸੀ ਮੁਸੀ ਬਤ
I S S S S I S S I S S S S I S S
1 2 2 2 2 1 2 2 1 2 2 2 2 1 2 2
__________ ___________ ___________ ___________
ਮੁਫ਼ਾ ਈ ਲੁਨ ਫ਼ਾ ਇਲਾ ਤੁਨ ਮੁਫ਼ਾ ਈ ਲੁਨ ਫ਼ਾ ਇਲਾ ਤੁਨ
ਮੁਸੀ ਬਤ ਦੇ ਵਕ਼ ਤ ਲੋ ਕੀ ਖ਼ੁਦਾ ਨੂੰ ਹੀ ਯਾ ਦ ਕਰ ਦੇ
I S S S S I S S I S S S S I S S
1 2 2 2 2 1 2 2 1 2 2 2 2 1 2 2
_________ ___________ _________ _____________
ਮੁਫ਼ਾ ਈ ਲੁਨ ਫ਼ਾ ਇਲਾ ਤੁਨ ਮੁਫ਼ਾ ਈ ਲੁਨ ਫ਼ਾ ਇਲਾ ਤੁਨ
ਅਸੀਂ ਤੇ ਰਾ ਨਾ ਮ ਲੈਂ ਦੇ ਜਦੋਂ ਵੀ ਬਣ ਦੀ ਮੁਸੀ ਬਤ
I S S S S I S S I S S S S I S S
1 2 2 2 2 1 2 2 1 2 2 2 2 1 2 2
_________ _________ __________ ___________
2 ਬਹਿਰ- ਮੁਜ਼ਾਰਿਆ ਮੁਸੰਮਨ ( ਅੱਠ ਰੁਕਨੀ ) ਅਖ਼ਰਬ ( ਖ਼ਰਬ ਜ਼ਿਹਾਫ਼ ਨਾਲ )
ਰੁਕਨ- ਮਫ਼ਊਲੁ ਫ਼ਾਇਲਾਤੁਨ ਮਫ਼ਊਲੁ ਫ਼ਇਲਾਤੁਨ
ਮਫ਼ਊਲੁ ਫ਼ਾਇਲਾਤੁਨ ਮਫ਼ਊਲੁ ਫ਼ਾਇਲਾਤੁਨ
ਨਾ ਧਰਮ ਯੁੱਧ ਹੁੰਦੈ, ਨਾ ਹੀ ਜੇਹਾਦ ਹੁੰਦੈ,
ਅਕਸਰ ਲਹੂ ਦਾ ਚਖਣਾ, ਮੂੰਹ ਨੇ ਸਵਾਦ ਹੁੰਦੈ। ( ਹਰਦਿਆਲ ਸਾਗਰ )
ਮੁਜ਼ਰਮ ਹੀ ਬਹਿ ਗਿਆ ਹੈ, ਮੁਨਸਿਫ਼ ਦੀ ਥਾਂ ਤੇ ਆਕੇ,
ਇਨਸਾਫ਼ ਦਾ ਤਰੀਕਾ, ਕਿੰਨਾ ਬਦਲ ਗਿਆ ਹੈ। ( ਸੁਰਜੀਤ ਪਾਤਰ )
ਮਫ਼ ਊਲੁ ਫ਼ਾ ਇਲਾ ਤੁਨ ਮਫ਼ ਊਲੁ ਫ਼ਾ ਇਲਾ ਤੁਨ
ਨਾ ਧਰਮ ਯੁੱ ਧ ਹੁੰ ਦੈ ਨਾ ਹੀ ਜਿ ਹਾ ਦ ਹੁੰ ਦੈ
S S I S I S S S S I S I S S
2 2 1 2 1 2 2 2 2 1 2 1 2 2
_______ __________ ________ ___________
ਮਫ਼ ਊਲੁ ਫ਼ਾ ਇਲਾ ਤੁਨ ਮਫ਼ ਊਲੁ ਫ਼ਾ ਇਲਾ ਤੁਨ
ਅਕ ਸਰ ਲ ਹੂ ਦ ਚਖ ਣਾ ਮੂ ਨੇ ਸ ਵਾ ਦ ਹੁੰ ਦਾ
S S I S I S S S S I S I S S
2 2 1 2 1 2 2 2 2 1 2 1 2 2
________ __________ _________ ___________
ਮਫ਼ ਊਲੁ ਫ਼ਾ ਇਲਾ ਤੁਨ ਮਫ਼ ਊਲੁ ਫ਼ਾ ਇਲਾ ਤੁਨ
ਮੁਜ਼ ਰਮ ਹਿ ਬਹਿ ਗਿਆ ਹੈ ਮੁਨ ਸਫ਼ ਦਿ ਥਾਂ ਤਿ ਆ ਕੇ
S S I S I S S S S I S I S S
2 2 1 2 1 2 2 2 2 1 2 1 2 2
________ ___________ _________ ____________
ਮਫ਼ ਊਲੁ ਫ਼ਾ ਇਲਾ ਤੁਨ ਮਫ਼ ਊਲੁ ਫ਼ਾ ਇਲਾ ਤੁਨ
ਇਨ ਸਾਫ਼ ਦਾ ਤਰੀ ਕਾ ਕਿੰ ਨ ਬ ਦਲ ਗਿਆ ਹੈ
S S I S I S S S S I S I S S
2 2 1 2 1 2 2 2 2 1 2 1 2 2
_______ ___________ _________ ___________
3 ਬਹਿਰ- ਮੁਜ਼ਾਰਿਆ ਮੁਸੰਮਨ ( ਅੱਠ ਰੁਕਨੀ )ਅਖਰਬ ਮਕ਼ਫ਼ੂਫ਼ ( ਖ਼ਰਬ ਤੇ ਕ਼ਫ਼ ਜ਼ਿਹਾਫ਼ ਨਾਲ )
ਰੁਕਨ - ਮਫ਼ਊਲੁ ਫ਼ਾਇਲਾਤੁ ਮੁਫ਼ਾਈਲੁ ਫ਼ਾਇਲਾਤੁ
ਮਫ਼ਊਲੁ ਫ਼ਾਇਲਾਤੁ ਮੁਫ਼ਾਈਲੁ ਫ਼ਾਇਲਾਤੁ
ਮੌਲਾ ਕਰੇ ਕਿ ਤੇਰਾ ਵੀ ਕਾਇਮ ਰਹੇ ਗ਼ਰੂਰ,
ਮੈਂਨੂੰ ਵੀ ਮੇਰੇ ਇਸ਼ਕ ਦੀ ਮੰਜ਼ਿਲ ਮਿਲੇ ਜ਼ਰੂਰ। ( ਗੁਰਦੀਪ ਭਾਟੀਆ )
ਤੁਰਦੇ ਜੇ ਰਲਕੇ ਹੋਰ ਤਾਂ, ਹੁੰਦੇ ਖ਼ਰਾਬ ਹੋਰ,
ਕੰਮਬਖ਼ਤ ਇਸ਼ਕ ਜਿੰਦ ਨੂੰ, ਦਿੰਦਾ ਅਤਾਬ ਹੋਰ। ( ਦੀਪਕ ਜੈਤੋਈ )
ਮਫ਼ ਊਲੁ ਫ਼ਾ ਇਲਾ ਤੁ ਮੁਫ਼ਾ ਈ਼ਲੁ ਫ਼ਾ ਇਲਾ ਤੁ
ਮੌ ਲਾ ਕ ਰੇ ਕਿ ਤੇ ਰ ਵਿ ਕਾ ਇਮ ਰ ਹੇ ਗ਼ਰੂ ਰ
S S I S I S S I S S I S I S I
2 2 1 2 1 2 2 1 2 2 1 2 1 2 1
_______ __________ _________ _________
ਮਫ਼ ਊਲੁ ਫ਼ਾ ਇਲਾ ਤੁ ਮੁਫ਼ਾ ਈਲੁ ਫ਼ਾ ਇਲਾ ਤੁ
ਮੈਂ ਨੂੰ ਵਿ ਮੇ ਰਿ ਇਸ਼ ਕ ਦਿ ਮੰ ਜ਼ਿਲ ਮਿ ਲੇ ਜ਼ਰੂ ਰ
S S I S I S I I S S I S I S I
2 2 1 2 1 2 1 1 2 2 1 2 1 2 1
_______ _____________ _________ ___________
ਮਫ਼ ਊਲੁ ਫ਼ਾ ਇਲਾ ਤੁ ਮੁਫ਼ਾ ਈਲੁ ਫ਼ਾ ਇਲਾ ਤੁ
ਤੁਰ ਦੇ ਜਿ ਰਲ ਕਿ ਹੋ ਰ ਤ ਹੁੰ ਾਮ ਦੇ ਖ ਰਾ ਬ ਹੋ ਰ
S S I S I S I I S S I S I S I
2 2 1 2 1 2 1 1 2 2 1 2 1 2 1
_______ ___________ _________ ____________
ਮਫ਼ ਊਲੁ ਫ਼ਾ ਇਲਾ ਤੁ ਮੁਫ਼ਾ ਈਲੁ ਫ਼ਾ ਇਲਾ ਤੁ
ਕ਼ਮ ਬਖ਼ਤ ਇਸ਼ ਕ ਜਿੰ ਦ ਨੁ ਦਿੰ ਦਾ ਇ ਤਾ ਬ ਹੋ ਰ
S S I S I S I I S S I S I S I
2 2 1 2 1 2 1 1 2 2 1 2 1 2 1
________ _________ __________ _________
4 ਬਹਿਰ - ਮੁਜ਼ਾਰਿਆ ਮੁਸੰਮਨ ( ਅੱਠ ਰੁਕਨੀ ) ਅਖ਼ਰਬ - ਮਕ਼ਫ਼ੂਫ਼ - ਮਹਿਜ਼ੂਫ਼ ( ਖ਼ਰਬ , ਕ਼ਫ਼ ਤੇ ਹਜ਼ਫ਼ ਜ਼ਿਹਾਫ਼ ਨਾਲ )
ਰੁਕਨ - ਮਫ਼ਊਲੁ ਫਾਇਲਾਤੁ ਮੁਫ਼ਾਈਲੁ ਫ਼ਾਇਲੁਨ,
ਮਫ਼ਊਲੁ ਫ਼ਾਇਲਾਤੁ ਮੁਫ਼ਾਈਲੁ ਫ਼ਾਇਲੁਨ
ਚੁੱਪਾਂ ਦੇ ਰੂਬਰੂ ਕਦੇ ਬੋਲਾਂ ਦੇ ਰੂਬਰੂ,
ਹਰ ਹਾਲ ਵਿਚ ਰਿਹਾ ਕੁਈ, ਪ੍ਰਸ਼ਨਾਂ ਦੇ ਰੂਬਰੂ। ( ਹਰਬੰਸ ਮਾਛੀਵਾੜਾ )
ਹਰ ਪਲ ਕਿਤੇ ਸਵੇਰ, ਕਿਤੇ ਸ਼ਾਮ ਹੋ ਰਹੀ,
ਚੱਲ ਤੁਰ ਕਿ ਜ਼ਿੰਦਗੀ ਚ ਨਾ ਆਉਂਦੀ ਖੜੋਤ ਹੈ। ( ਦਵਿੰਦਰ ਪੂਨੀਆਂ )
ਮਫ਼ ਊਲੁ ਫ਼ਾ ਇਲਾ ਤੁ ਮੁਫ਼ਾ ਈਲੁ ਫ਼ਾ ਇਲੁਨ
ਚੁੱ ਪਾਂ ਦਿ ਰੂ ਬਰੂ ਕ ਦਿ ਬੋ ਲਾਂ ਦਿ ਰੂ ਬਰੂ
S S I S I S I I S S I S I S
2 2 1 2 1 2 1 1 2 2 1 2 1 2
_______ _________ _________ ________
ਮਫ਼ ਊਲੁ ਫ਼ਾ ਇਲਾ ਤੁ ਮੁਫ਼ਾ ਈਲੁ ਫ਼ਾ ਇਲੁਨ
ਹਰ ਹਾਲ ਵਿਚ ਰਿਹਾ ਕੁ ਇ ਪ੍ਰਸ਼ ਨਾ ਦਿ ਰੂ ਬਰੂ
S S I S I S I I S S I S I S
2 2 1 2 1 2 1 1 2 2 1 2 1 2
_______ _________ _________ ________
ਮਫ਼ ਊਲੁ ਫ਼ਾ ਇਲਾ ਤੁ ਮੁਫ਼ਾ ਈਲੁ ਫ਼ਾ ਇਲੁਨ
ਹਰ ਪਲ ਕਿ ਤੇ ਸਵੇ ਰ ਕਿਤੇ ਸ਼ਾਮ ਹੋ ਰਹੀ
S S I S I S I I S S I S I S
2 2 1 2 1 2 1 1 2 2 1 2 1 2
_______ ________ _________ _______
ਮਫ਼ ਊਲੁ ਫ਼ਾ ਇਲਾ ਤੁ ਮੁਫ਼ਾ ਈਲੁ ਫ਼ਾ ਇਲੁਨ
ਚਲ ਤੁਰ ਕਿ ਜ਼ਿੰ ਦਗੀ ਚ ਨ ਔਂ ਦੀ ਖ ੜੋ ਤ ਹੈ
S S I S I S I I S S I S I S
2 2 1 2 1 2 1 1 2 2 1 2 1 2
________ __________ _________ ______
No comments:
Post a Comment