ਬਹਿਰ- ਰਜ਼ਜ਼ - ਇਸ ਬਹਿਰ ਦੀ ਬਣਤਰ ਭਾਵੇਂ ਪੰਜਾਬੀ ਦੇ ਬਹੁਤ ਅਨੁਕੂਲ ਹੈ, ਪਰ ਇਹ ਬਹਿਰ ਪਤਾ ਨਹੀਂ ਸਾਇਰਾਂ ਵੱਲੋਂ ਬਹੁਤ ਘੱਟ ਵਰਤੀ ਜਾਂਦੀ ਹੈ, ਇਸ ਦੇ ਬਹਿਰ ਹਜ਼ਜ਼ ਦੇ ਕੁਝ ਰੂਪ-
1 ਬਹਿਰ - ਰਜ਼ਜ਼ ਮੁਸੰਮਨ ( ਅੱਠ ਰੁਕਨੀ ) ਸਾਲਿਮ
ਰੁਕਨ- ਮੁਸਤਫ਼ਇਲੁਨ ਮੁਸਤਫ਼ਇਲੁਨ ਮੁਸਤਫ਼ਇਲੁਨ ਮੁਸਤਫ਼ਇਲੁਨ
ਮੁਸਤਫ਼ਇਲੁਨ ਮੁਸਤਫ਼ਇਲੁਨ ਮੁਸਤਫ਼ਇਲੁਨ ਮੁਸਤਫ਼ਇਲੁਨ
ਫਿਰ ਤੋਂ ਤੇਰੀ ਤਸਵੀਰ ਦਾ, ਸਾਨੂੰ ਭੁਲੇਖਾ ਪੈ ਗਿਆ,
ਤਪਦੇ ਥਲਾਂ ਚੋਂ ਨੀਰ ਦਾ, ਸਾਨੂੰ ਭੁਲੇਖਾ ਪੈ ਗਿਆ।
ਦਿਨ ਚਾਰ ਹੱਸ ਕੀ ਬੋਲਿਆ ਮਹਿਬੂਬ ਸਾਡੇ ਨਾਲ ਜਦ,
ਬਦਲੀ ਉਦੋਂ ਤਕਦੀਰ ਦਾ, ਸਾਨੂੰ ਭੁਲੇਖਾ ਪੈ ਗਿਆ। ( ਰਾਜਵੰਤ ਰਾਜ )
ਮੁਸ ਤਫ਼ ਇਲਨ ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਮੁਸ ਤਫ਼ ਇਲੁਨ
ਫ਼ਿਰ ਤੋਂ ਤਿਰੀ ਤਸ ਵੀ ਰਦਾ ਸਾ ਨੂੰ ਭੁਲੇ ਖਾ ਪੈ ਗਿਆ
S S I S S S I S S S I S S S I S
2 2 I 2 2 2 1 2 2 2 1 2 2 2 1 2
___________ ___________ ___________ ___________
ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਮੁਸ ਤਫ਼ ਇਲੁਨ
ਤਪ ਦੇ ਥਲਾਂ ਚੋਂ ਨੀ ਰ ਦਾ ਸਾ ਨੂੰ ਭੁਲੇ ਖਾ ਪੈ ਗਿਆ
S S I S S S I S S S I S S S I S
1 2 1 2 2 2 1 2 2 2 1 2 2 2 1 2
___________ ____________ ____________ _____________
ਮੁਸ ਤਫ ਇਲੁਨ ਮੁਸ ਤਫ਼ ਇਲੁਨ ਮੁਸ ਤਫ਼ ਇਲਨ ਮੁਸ ਤਫ਼ ਇਲੁਨ
ਦਿਨ ਚਾ ਰ ਹਸ ਕੀ ਬੋ ਲਿਆ ਮਹਿ ਬੂ ਬ ਸਾ ਡੇ ਨਾ ਲ ਜਦ
S S I S S S I S S S I S S S I S
2 2 1 2 2 2 1 2 2 2 1 2 2 2 1 2
____________ ____________ ____________ ____________
ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਮੁਸ ਤਫ਼ ਇਲੁਨ
ਬਦ ਲੀ ਉਦੋਂ ਤਕ ਦੀ ਰ ਦਾ ਸਾ ਨੂੰ ਭੁਲੇ ਖਾ ਪੈ ਗਿਆ
S S I S S S I S S S I S S S I S
2 2 I 2 2 2 I 2 2 2 1 2 2 2 1 2
___________ ____________ ___________ ___________ 2 ਬਹਿਰ - ਰਜ਼ਜ਼ ਮੁਸੰਮਨ ( ਅੱਠ ਰੁਕਨੀ ) ਮਰੱਫ਼ਲ ( ਤਰਫ਼ੀਲ ਜ਼ਿਹਾਫ਼ ਨਾਲ )
ਰੁਕਨ - ਮੁਸਤਫ਼ਇਲੁਨ ਮੁਸਤਫ਼ਇਲੁਨ ਮੁਸਤਫ਼ਇਲੁਨ ਮੁਸਤਫ਼ਇਲਾਤੁਨ
ਮੁਸਤਫ਼ਇਲੁਨ ਮੁਸਤਫ਼ਇਲੁਨ ਮੁਸਤਫ਼ਇਲੁਨ ਮੁਸਤਫ਼ਇਲਾਤੁਨ
ਤੈਨੂੰ ਮਿਲਣ ਦੀ ਇਕ ਘੜੀ ਸੌ ਸਾਲ ਤੇ ਜੇਕਰ ਖੜੀ ਹੈ,
ਸੌ ਮੁਸ਼ਕਲਾਂ ਵਿਚਕਾਰ ਘਿਰਿਆ ਵੀ ਅਨੰਦਿਤ ਹੋ ਗਿਆ ਹਾਂ।
ਪੱਥਰ ਲੁਕੀ ਥਾਂ ਤੇ ਪਿਆ, ਨਿਰਜੀਵਤਾ ਵਿਚ ਮਸਤ ਸਾਂ ਮੈਂ,
ਚੇਤਨ ਮਨੋਂ ਤੂੰ ਵੇਖਿਆ ਤਾਂ ਮੈਂ ਤਰੰਗਤ ਹੋ ਗਿਆ ਹਾਂ। ( ਦਵਿੰਦਰ ਪੂਨੀਆਂ )
ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਮੁਸ ਤਫ਼ ਇਲਾ ਤੁਨ
ਤੈ ਨੂੰ ਮਿਲਣ ਦੀ ਇਕ ਘੜੀ ਸੌ ਸਾ ਲ ਤੇ ਜੇ ਕਰ ਖੜੀ ਹੈ
S S I S S S I S S S I S S S I S S
2 2 1 2 2 2 1 2 2 2 1 2 2 2 1 2 2
___________ ___________ ___________ _______________
ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਮੁਸ ਤਫ਼ ਇਲਾ ਤੁਨ
ਸੌ ਮੁਸ਼ ਕਲਾਂ ਵਿਚ ਕਾ ਰ ਘਿਰਿ ਆ ਵੀ ਅਨੰ ਦਿਤ ਹੋ ਗਿਆ ਹਾਂ
S S I S S S I S S S I S S S I S S
2 2 1 2 2 2 1 2 2 I 2 2 2 2 1 2 2
___________ ____________ ____________ ________________
ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਮੁਸ ਤਫ਼ ਇਲਾ ਤੁਨ
ਪੱ ਥਰ ਲੁਕੀ ਥਾਂ ਤੇ ਪਿਆ ਨਿਰ ਜੀ ਵਤਾ ਵਿਚ ਮਸ ਤ ਸਾਂ ਮੈਂ
S S I S S S I S S S I S S S I S S
2 2 1 2 2 2 1 2 2 2 1 2 2 2 1 2 2
___________ ____________ ____________ ______________
ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਮੁਸ ਤਫ਼ ਇਲਾ ਤੁਨ
ਚੇ ਤਨ ਮਨੋਂ ਤੂੰ ਵੇ ਖਿਆ ਤਾਂ ਮੈਂ ਤਰੰ ਗਤ ਹੋ ਗਿਆਂ ਹਾਂ
S S I S S S I S S S I S S S I S S
2 2 1 2 2 2 1 2 2 2 1 2 2 2 1 2 2
____________ ____________ ____________ ______________
3 ਬਹਿਰ- ਰਜ਼ਜ਼ ਮੁਸੰਮਨ( ਅੱਠ ਰੁਕਨੀ) ਮਖ਼ਬੂਨ ( ਖ਼ਬਨ ਜ਼ਿਹਾਫ਼ ਨਾਲ ) ( ਇਸ ਬਹਿਰ ਵਿਚ ਪੰਜਾਬੀ ਦੇ ਕਿਸੇ ਹੋਰ ਸ਼ਾਇਰ ਦੀ ਗ਼ਜ਼ਲ ਨਹੀਂ ਮਿ਼ਲੀ )
ਰੁਕਨ -ਮੁਸਤਫ਼ਇਲੁਨ ਮੁਫ਼ਾਇਲੁਨ ਮੁਸਤਫ਼ਇਲੁਨ ਮੁਫ਼ਾਇਲੁਨ
ਮੁਸਤਫ਼ਇਲੁਨ ਮੁਫ਼ਾਇਲੁਨ ਮੁਸਤਫ਼ਇਲੁਨ ਮੁਫ਼ਾਇਲੁਨ
ਤੋੜੋ ਨ ਇਉਂ ਮੁਹੱਬਤਾਂ ਦੇ ਬੋਟ ਪਲਣਗੇ ਕਿਵੇਂ,
ਇਹ ਰਿਸ਼ਤਿਆਂ ਦਾ ਆਲ੍ਹਣਾਂ ਜੇ ਡਾਲ ਡਾਲ ਹੋ ਗਿਆ।
ਕਿੰਨੀ ਕੁ ਦੇਰ ਦੌੜਦਾ, ਗਿਰਿਆ ਰਤਾ ਕੁ ਦੂਰ ਜਾ,
ਪੱਤਾ ਜੁ ਟੁੱਟਕੇ ਹਵਾ ਦੇ ਨਾਲ ਨਾਲ ਹੋ ਗਿਆ। ( ਕ੍ਰਿਸ਼ਨ ਭਨੋਟ )
ਮੁਸ ਤਫ਼ ਇਲੁਨ ਮੁਫ਼ਾ ਇਲੁਨ ਮੁਸ ਤਫ਼ ਇਲੁਨ ਮੁਫ਼ਾ ਇਲੁਨ
ਤੋ ੜੋ ਨ ਇਉਂ ਮੁਹੱ ਬਤਾਂ ਦੇ ਬੋ ਟ ਪਲ ਣ ਗੇ ਕਿਵੇਂ
S S I S I S I S S S I S I S I S
2 2 1 2 1 2 1 2 2 2 1 2 1 2 1 2
____________ ___________ ____________ _________
ਮੁਸ ਤਫ਼ ਇਲੁਨ ਮੁਫ਼ਾ ਇਲੁਨ ਮੁਸ ਤਫ਼ ਇਲੁਨ ਮੁਫ਼ਾ ਇਲੁਨ
ਇਹ ਰਿਸ਼ ਤਿਆਂ ਦਾ ਆ ਲ੍ਹਣਾਂ ਜੇ ਡਾ ਲ ਡਾ ਲ ਹੋ ਗਿਆ
S S I S I S I S S S I S I S I S
2 2 1 2 1 2 1 2 2 2 1 2 1 2 1 2
____________ __________ ____________ __________ ---- -
ਮੁਸ ਤਫ਼ ਇਲੁਨ ਮੁਫ਼ਾ ਇਲੁਨ ਮੁਸ ਤਫ਼ ਇਲੁਨ ਮੁਫ਼ਾ ਇਲੁਨ
ਕਿੰ ਨੀ ਕੁ ਦੇ ਰ ਦੌ ੜਦਾ ਗਿਰਿ ਆ ਰਤਾ ਕੁ ਦੂ ਰ ਜਾ
S S I S I S I S S S I S I S I S
2 2 1 2 1 2 1 2 2 2 1 2 1 2 1 2
ਮੁਸ ਤਫ਼ ਇਲੁਨ ਮੁਫ਼ਾ ਇਲੁਨ ਮੁਸ ਤਫ਼ ਇਲੁਨ ਮੁਫ਼ਾ ਇਲੁਨ
ਪੱ ਤਾ ਜੁ ਟੁੱ ਟ ਕੇ ਹਵਾ ਦੇ ਨਾ ਲ ਨਾ ਲ ਹੋ ਗਿਆ
S S I S I S I S S S I S I S I S
2 2 1 2 1 2 1 2 2 2 1 2 1 2 1 2
____________ __________ _____________ _________
4 ਬਹਿਰ- ਰਜ਼ਜ਼ ਮੁਸਮਨ( ਅੱਠ ਰੁਕਨੀ) ਮਜਦੂਅ ( ਜਦਅ ਜ਼ਿਹਾਫ਼ ਨਾਲ )
ਰੁਕਨ- ਮੁਸਤਫ਼ਇਲੁਨ ਮੁਸਤਫ਼ਇਲੁਨ ਮੁਸਤਫ਼ਇਲੁਨ ਫ਼ਿਅਲ
ਮੁਸਤਫ਼ਇਲੁਨ ਮੁਸਤਫ਼ਇਲੁਨ ਮੁਸਤਫ਼ਇਲੁਨ ਫ਼ਿਅਲ
ਜਰਦਾ ਨਹੀਂ ਸੀ ਮੈਂ ਕਦੀ ਗੁੱਸਾ ਕਿਸੇ ਦਾ ਪਰ,
ਸਰਦਾ ਨਹੀਂ ਹੈ ਇਸ਼ਕ ਵਿਚ ਗੁੱਸਾ ਜਰੇ ਬਿਨਾ।
ਚੇਤਰ ਉਦ੍ਹੇ ਕਦਮਾਂ ਚ ਜੇ ਕਲੀਆਂ ਵਿਛਾ ਰਿਹੈ,
ਸਾਵਣ ਕਦੋਂ ਲੰਘਿਐ ਉਦ੍ਹਾ ਪਾਣੀ ਭਰੇ ਬਿਨ੍ਹਾਂ। (ਅਮਰਜੀਤ ਸਿੰਘ ਸੰਧੂੰ )
ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਫ਼ਿਅਲ
ਜਰ ਦਾ ਨਹੀਂ ਸੀ ਮੈਂ ਕਦੀ ਗੁੱ ਸਾ ਕਿਸੇ ਫ਼ਿਅਲ
S S I S S S I S S S I S I S
2 2 1 2 2 2 1 2 2 2 1 2 1 2
__________ ___________ ____________ _____
ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਫ਼ਿਅਲ
ਸਰ ਦਾ ਨਹੀਂ ਹੈ ਇਸ਼ ਕ ਵਿਚ ਗੁੱ ਸਾ ਜਰੇ ਬਿਨ੍ਹਾਂ
S S I S S S I S S S I S I S
2 2 I 2 2 2 1 2 2 2 1 2 1 2
___________ ______________ ___________ _____
ਮੁਸ ਤਫ ਇਲੁਨ ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਫ਼ਿਅਲ
ਚੇ ਤਰ ਉਦ੍ਹੇ ਕਦ ਮਾਂ ਚ ਜੇ ਕਲਿ ਆਂ ਵਿਛਾ ਰਿਹੈ
S S I S S S I S S S I S I S
2 2 I S 2 2 I 2 2 2 1 2 1 2
___________ _____________ ____________ ______
ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਫ਼ਿਅਲ
ਸਾ ਵਣ ਕਦੋਂ ਲੰ ਘਿਅ ਉਦ੍ਹੇ ਪਾ ਣੀ ਭਰੇ ਬਿਨ੍ਹਾਂ
S I S I S S S I S S S I S I S
2 1 2 1 2 2 2 1 2 2 2 1 2 1 2
___________ ____________ ____________ _____
5 ਬਹਿਰ - ਰਜ਼ਜ਼ ਮੁਸੰਮਨ , ਮਤਵੀ- ਮਖ਼ਬੂਨ ( ਤੈ ਤੇ ਖ਼ਬਨ ਜ਼ਿਹਾਫ਼ ਨਾਲ )
ਰੁਕਨ - ਮੁਫ਼ਤੁਇਲੁਨ ਮੁਫ਼ਤੁਇਲੁਨ ਮੁਫ਼ਤੁਇਲੁਨ ਮੁਫ਼ਾਇਲੁਨ
ਮੁਫ਼ਤੁਇਲੁਨ ਮੁਫ਼ਤੁਇਲੁਨ ਮੁਫ਼ਤੁਇਲੁਨ ਮੁਫ਼ਾਇਲੁਨ
ਤੇਰੀ ਖ਼ੁਸ਼ੀ ਦੇ ਵਾਸਤੇ ਅਪਣੀ ਖ਼ੁਸ਼ੀ ਲੁਟਾ ਲਈ,
ਅਪਣੀ ਖ਼ੁਸ਼ੀ ਲੁਟਾ ਲਈ ਤੇਰੀ ਖ਼ੁਸ਼ੀ ਦੇ ਵਾਸਤੇ। ( ਦੀਪਕ ਜੈਤੋਈ )
ਮੁਫ਼ਤ ਇਲੁਨ ਮੁਫ਼ਾ ਇਲੁਨ ਮੁਫ਼ਤ ਇਲੁਨ ਮੁਫ਼ਾ ਇਲੁਨ
ਤੇ ਰਿ ਖ਼ੁਸ਼ੀ ਦਿ ਵਾ ਸਤੇ ਅਪਣਿ ਖ਼ੁਸ਼ੀ ਲੁਟਾ ਲਈ
S I I S S I I S S I I S I S I S
2 1 1 2 2 1 1 2 2 1 1 2 1 2 1 2
__________ ___________ __________ ______
ਮੁਫ਼ਤ ਇਲੁਨ ਮੁਫ਼ਾ ਇਲੁਨ ਮੁਫ਼ਤ ਇਲੁਨ ਮੁਫ਼ਾ ਇਲੁਨ
ਅਪਣਿ ਖ਼ੁਸ਼ੀ ਲੁਟਾ ਲਈ ਤੇਰਿ ਖ਼ੁਸ਼ੀ ਦਿ ਵਾ ਸਤੇ
S I I S I S I S S I I S I S I S
2 1 1 2 1 2 1 2 2 1 1 2 1 2 1 2
_________ __________ _________ _________
6 ਬਹਿਰ - ਰਜ਼ਜ਼ ਮੁਸੱਦਸ ( ਛੇ ਰੁਕਨੀ ) ਸਾਲਿਮ
ਰੁਕਨ - ਮੁਸਤਫ਼ਇਲੁਨ ਮੁਸਤਫ਼ਇਲੁਨ ਮੁਸਤਫ਼ਇਲੁਨ
ਮੁਸਤਫ਼ਇਲੁਨ ਮੁਸਤਫ਼ਇਲੁਨ ਮੁਸਤਫ਼ਇਲੁਨ
ਸਾਲਾਂ ਦਿਨਾਂ ਵਿਚ ਮੇਂ ਪਿਆ ਹਾਂ ਬਿਖ਼ਰਿਆ,
ਲਭਦਾ ਫਿਰਾਂ ਪਲ ਕੋਈ ਸਿਮਟਣ ਵਾਸਤੇ।
ਮੈਂ ਮੁਕਤ ਹੋਣਾ ਲੋਚਦਾਂ ਹਰ ਸੋਚ ਤੋਂ,
ਤੂੰ ਆਖਦੇ ਵੰਗਾਂ ਨੂੰ ਛਣਕਣ ਵਾਸਤੇ। ( ਜਗਤਾਰ ਸੇਖਾ )
ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਮੁਸ ਤਫ਼ ਇਲੁਨ
ਸਾ ਲਾਂ ਦਿਨਾਂ ਵਿਚ ਮੈਂ ਪਿਆਂ ਹਾਂ ਬਿਖ ਰਿਆ
S S I S S S I S S S I S
2 2 1 2 2 2 1 2 2 2 1 2
__________ ___________ ___________
ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਮੁਸ ਤਫ਼ ਇਲੁਨ
ਲਭ ਦਾ ਫਿਰਾਂ ਪਲ ਕੋ ਇ ਭਟ ਕਣ ਵਾ ਸਤੇ
S S I S S S I S S S I S
2 2 1 2 2 2 1 2 2 2 1 2
__________ ____________ ____________
ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਮੁਸ ਤਫ਼ ਇਲੁਨ
ਮੈਂ ਮੁਕ ਤ ਹੋ ਣਾ ਲੋ ਚਦਾਂ ਹਰ ਸੋ ਚ ਤੋਂ
ਤੂਂ ਆ ਖਦੇ ਵੰ ਗਾਂ ਨ ਛਣ ਕਣ ਵਾ ਸਤੇ
2 2 1 2 2 2 1 2 2 2 1 2
___________ _____________ _____________
No comments:
Post a Comment