ਬਹਿਰ ਕ਼ਰੀਬ ਦੇ ਜ਼ਿਹਾਫ਼ੇ ਰੂਪਾਂ ਦਾ ਵੇਰਵਾ - ਕ਼ਰੀਬ ਦਾ ਅਰਥ ਹੈ ਨਜ਼ਦੀਕ, ਨੇੜੇ । ਇਸ ਬਹਿਰ ਦਾ ਇਹ ਨਾਂ ਇਸ ਕਰਕੇ ਪਿਆ ਕਿ ਇਸ ਬਹਿਰ ਦੇ ਰੁਕਨ ਬਹਿਰ ਮੁਜ਼ਾਰਿਆ ਅਤੇ ਹਜ਼ਜ਼ ਨਾਲ ਰਲਦੇ ਮਿਲਦੇ ਹਨ,
ਭਾਵ ਇਹ ਬਹਿਰ ਮੁਜ਼ਾਰਿਆ ਤੇ ਬਹਿਰ ਹਜ਼ਜ਼ ਦੇ ਕ਼ਰੀਬ ਹੈ । ਇਹ ਵੀ ਛੇ ਰੁਕਨੀ ਬਹਿਰ ਹੈ, ਇਹ ਮੁਫ਼ਾਈਲੁਨ ਤੇ ਫ਼ਾਇਲਾਤੁਨ ਰੁਕਨਾਂ ਤੋਂ ਮਿਲਕੇ ਬਣੀ ਹੈ। ਪੇਸ਼ ਹੈ ਬਹਿਰ ਕ਼ਰੀਬ ਦੇ ਜ਼ਿਹਾਫ਼ੇ ਰੂਪਾਂ ਦਾ ਵੇਰਵਾ-
1 ਬਹਿਰ - ਕ਼ਰੀਬ ਮੁਸੱਦਸ ਸਾਲਿਮ
ਮੁਫ਼ਾਈਲੁਨ ਮੁਫ਼ਾਈਲੁਨ ਫ਼ਾਇਲਾਤੁਨ
ISSS ISSS SISS
1222 1222 2122
2 ਬਹਿਰ - ਕ਼ਰੀਬ ਮੁਸੱਦਸ ਮੁਸੱਬਗ ( ਤਸਬੀਗ ਜ਼ਿਹਾਫ਼ ਨਾਲ )
ਮੁਫ਼ਾਈਲੁਨ ਮੁਫ਼ਾਈਲੁਨ ਫ਼ਾਇਲੀਆਂ
ISSS ISSS SISSI
( ਤਸਬੀਗ )
1222 1222 21221
3 ਬਹਿਰ - ਕ਼ਰੀਬ ਮੁਸੱਦਸ ਮਖ਼ਬੂਨ ( ਖ਼ਬਨ ਜ਼ਿਹਾਫ਼ ਨਾਲ )
ਮੁਫ਼ਾਈਲੁਨ ਮੁਫ਼ਾਈਲੁਨ ਫ਼ਿਇਲਾਤੁਨ
ISSS ISSS IISS
( ਖ਼ਬਨ )
1222 1222 1122
4 ਬਹਿਰ - ਕ਼ਰੀਬ ਮੁਸੱਦਸ ਮਕ਼ਬੂਜ਼ ( ਕ਼ਬਜ਼ ਜ਼ਿਹਾਫ਼ ਨਾਲ )
ਮੁਫ਼ਾਇਲੁਨ ਮੁਫ਼ਾਇਲੁਨ ਫ਼ਾਇਲਾਤੁਨ
ISIS ISIS SISS
( ਕ਼ਬਜ਼ ) ( ਕ਼ਬਜ਼ )
1212 1212 2122
5 ਬਹਿਰ - ਕ਼ਰੀਬ ਮੁਸੱਦਸ ਮਕ਼ਫ਼ੂਫ਼ ( ਕ਼ਫ਼ ਜ਼ਿਹਾਫ਼ ਨਾਲ )
ਮੁਫ਼ਾਈਲੁ ਮੁਫ਼ਾਈਲੁ ਫ਼ਾਇਲਾਤੁ
ISSI ISSI SISI
( ਕ਼ਫ਼ ) ( ਕ਼ਫ਼ ) ( ਕ਼ਫ਼ )
1221 1221 212I
6 ਬਹਿਰ - ਕ਼ਰੀਬ ਮੁਸੱਦਸ ਅਖ਼ਰਬ ( ਖ਼ਰਬ ਜ਼ਿਹਾਫ਼ ਨਾਲ )
ਮਫ਼ਊਲੁ ਮਫ਼ਊਲੁ ਫ਼ਾਇਲਾਤੁਨ
SS1 SSI SISS
( ਖ਼ਰਬ ) ( ਖ਼ਰਬ )
221 221 2122
7 ਬਹਿਰ - ਕ਼ਰੀਬ ਮੁਸੱਦਸ ਅਸ਼ਤਰ ( ਸ਼ਤਰ ਜ਼ਿਹਾਫ਼ ਨਾਲ )
ਫ਼ਾਇਲੁਨ ਫ਼ਾਇਲੁਨ ਫ਼ਾਇਲਾਤੁਨ
SIS SIS SISS
( ਸ਼ਤਰ ) ( ਸ਼ਤਰ )
212 212 2122
8 ਬਹਿਰ - ਕ਼ਰੀਬ ਮੁਸੱਦਸ ਮਹਿਜ਼ੂਫ਼ ( ਹਜ਼ਫ਼ ਜ਼ਿਹਾਫ਼ ਨਾਲ )
ਫ਼ਊਲੁਨ ਫ਼ਊਲੁਨ ਫ਼ਾਇਲੁਨ
ISS ISS SIS
( ਹਜ਼ਫ਼ ) ( ਹਜ਼ਫ਼ ) ( ਹਜ਼ਫ਼ )
122 122 212
9 ਬਹਿਰ - ਕ਼ਰੀਬ ਮੁਸੱਦਸ ਅਹਤਮ ( ਹਤਮ ਜ਼ਿਹਾਫ਼ ਨਾਲ )
ਫ਼ਊਲੁ ਫ਼ਊਲੁ ਫ਼ਾਇਲਾਤੁਨ
ISI ISI SISS
( ਹਤਮ ) ( ਹਤਮ )
121 121 2122
10 ਬਹਿਰ - ਕ਼ਰੀਬ ਮੁਸੱਦਸ ਮਸ਼ਕੂਲ ( ਸ਼ਕ਼਼ਲ ਜ਼ਿਹਾਫ਼ ਨਾਲ )
ਮੁਫ਼ਾਈਲੁਨ ਮੁਫ਼ਾਈਲੁਨ ਫ਼ਿਇਲਾਤੁ
ISSS ISSS IISI
( ਸ਼ਕ਼ਲ )
1222 1222 1121
11 ਬਹਿਰ - ਕ਼ਰੀਬ ਮੁਸੱਦਸ ਮਹਿਜ਼ੂਫ਼ ਮੁਸੱਬਗ ( ਹਜ਼ਫ਼ ਤੇ ਤਸਬੀਗ ਜ਼ਿਹਾਫ਼ ਨਾਲ )
ਫ਼ਊਲਾਂ ਫ਼ਊਲਾਂ ਫ਼ਾਇਲਾਤੁਨ
ISSI ISSI SISS
( ਹਜ਼ਫ਼ + ਤਸਬੀਗ਼ )( ਹਜ਼ਫ਼ + ਤਸਬੀਗ਼ )
1221 1221 2122
12 ਬਹਿਰ - ਕ਼ਰੀਬ ਮੁਸੱਦਸ ਮਕ਼ਤੂਅ ਮੁਸੱਬਗ਼ ( ਕ਼ਤਅ ਤੇ ਤਸਬੀਗ਼ ਜ਼ਿਹਾਫ਼ ਨਾਲ )
ਮੁਫ਼ਾਈ਼ਲੁਨ ਮੁਫ਼ਾਈਲੁਨ ਫ਼ਿਅਲਾਂ
ISSS ISSS SSI
( ਕ਼ਤਅ + ਤਸਬੀਗ਼ )
1222 1222 221
13 ਬਹਿਰ - ਕ਼ਰੀਬ ਮੁਸੱਦਸ ਮਕ਼ਬੂਜ਼ ਮਖ਼ਬੂਨ ( ਕ਼ਬਜ਼ ਤੇ ਖ਼ਬਨ ਜ਼ਿਹਾਫ਼ ਨਾਲ )
ਮੁਫ਼ਾਇਲੁਨ ਮੁਫ਼ਾਇਲੁਨ ਫ਼ਿਇਲਾਤੁਨ
ISIS ISIS IISS
( ਕ਼ਬਜ਼ ) ( ਕ਼ਬਜ਼ ) ( ਖ਼ਬਨ )
1212 1212 1122
14 ਬਹਿਰ - ਕ਼ਰੀਬ ਮੁਸੱਦਸ ਮਕ਼ਫ਼ੂਫ਼ ਅਬਤਰ ( ਕ਼ਫ਼ ਤੇ ਬਤਰ ਜ਼ਿਹਾਫ਼ ਨਾਲ )
ਮੁਫ਼ਾਈ਼ਲੁ ਮੁਫ਼ਾਈਲੁ ਫ਼ਿਅਲੁਨ
ISSI ISSI SS
( ਕ਼ਫ਼) ( ਕ਼ਫ਼) ( ਬਤਰ )
1221 1221 22
15 ਬਹਿਰ - ਕ਼ਰੀਬ ਮੁਸੱਦਸ ਮਕ਼ਬੂਜ਼ ਅਬਤਰ ( ਕ਼ਬਜ਼ ਤੇ ਬਤਰ ਜ਼ਿਹਾਫ਼ ਨਾਲ )
ਮੁਫ਼ਾਇਲੁਨ ਮੁਫ਼ਾਇਲੁਨ ਫ਼ਿਅਲੁਨ
ISIS ISIS SS
( ਕ਼ਬਜ਼ ) ( ਕ਼ਬਜ਼ ) ( ਬਤਰ )
1212 1212 22
16 ਬਹਿਰ - ਕ਼ਰੀਬ ਮੁਸੱਦਸ ਅਸ਼ਤਰ ਮਖ਼ਬੂਨ ( ਸ਼ਤਰ ਤੇ ਖ਼ਬਨ ਜ਼ਿਹਾਫ਼ ਨਾਲ )
ਫ਼ਾਇਲੁਨ ਫ਼ਾਇਲੁਨ ਫ਼ਿਇਲਾਤੁਨ
SIS SIS IISS
( ਸ਼ਤਰ ) ( ਸ਼ਤਰ ) ( ਖ਼ਬਨ )
212 212 1122
17 ਬਹਿਰ - ਕ਼ਰੀਬ ਅਖਰਬ ਮਹਿਜ਼ੂਫ਼ ( ਖ਼ਰਬ ਤੇ ਹਜ਼ਫ਼ ਜ਼ਿਹਾਫ਼ ਨਾਲ )
ਮਫ਼ਊਲੁ ਮਫ਼ਊਲੁ ਫ਼ਾਇਲੁਨ
SSI SSI SIS
( ਖ਼ਰਬ ) ( ਖ਼ਰਬ ) ( ਹਜ਼ਫ਼ )
221 221 212
No comments:
Post a Comment