ਬਹਿਰ- ਖ਼ਫ਼ੀਫ਼ - ਇਹ ਬਹਿਰ ਫ਼ਾਇਲਾਤੁਨ ਤੇ ਮੁਸਤਫ਼ਇਲੁਨ ਰੁਕਨਾਂ ਤੋਂ ਬਣਾਈ ਗਈ ਹੈ, ਇਹ ਛੇ ਰੁਕਨੀ ਬਹਿਰ ਹੈ। ਪੰਜਾਬੀ ਚ ਇਸਦਾ ਸਾਲਿਮ ਰੂਪ ਨਹੀਂ ਵਰਤਿਆ ਜਾਂਦਾ। ਇਸਦਾ ਇਕ ਜ਼ਿਹਾਫ਼ਿਆ ਰੂਪ ਬੜਾ ਪ੍ਰਚੱਲਤ ਹੈ।
ਬਹਿਰ ਖ਼ਫ਼ੀਫ਼ ਦੇ ਸ਼ਿਅਰਾਂ ਦੀ ਤਕਤੀਹ ਮਿਸਾਲ ਵਜ਼ੋਂ ਦੇ ਰਹੇ ਹਾਂ-
1 ਬਹਿਰ- ਖ਼ਫ਼ੀਫ਼ ਮੁਸੱਦਸ ( ਛੇ ਰੁਕਨੀ ) ਸਾਲਿਮ
ਰੁਕਨ- ਫ਼ਾਇਲਾਤੁਨ ਮੁਸਤਫ਼ਇਲੁਨ ਫ਼ਾਇਲਾਤੁਨ
ਫ਼ਾਇਲਾਤੁਨ ਮੁਸਤਫ਼ਇਲੁਨ ਫ਼ਾਇਲਾਤੁਨ
ਕੀਮਤੀ ਹੈ ਇਹ ਜ਼ਿੰਦਗੀ ਜਾਣਦੇ ਹਾਂ,
ਜ਼ਿੰਦਗੀ ਦਾ ਹਰ ਪਲ ਅਸੀਂ ਮਾਣਦੇ ਹਾਂ। ( ਕ੍ਰਿਸ਼ਨ ਭਨੋਟ )
ਫ਼ਾ ਇਲਾ ਤੁਨ ਮੁਸ ਤਫ਼ ਇਲੁਨ ਫ਼ਾ ਇਲਾ ਤੁਨ
ਕੀ ਮਤੀ ਹੈ ਇਹ ਜ਼ਿੰ ਦਗੀ ਜਾ ਣਦੇ ਹਾਂ
S I S S S S I S S I S S
2 1 2 2 2 2 1 2 2 1 2 2
__________ ____________ ___________
ਫ਼ਾ ਇਲਾ ਤੁਨ ਮੁਸ ਤਫ਼ ਇਲੁਨ ਫ਼ਾ ਇਲਾ ਤੁਨ
ਜ਼ਿੰ ਦਗੀ ਦਾ ਹਰ ਪਲ ਅਸੀਂ ਮਾ ਣਦੇ ਹਾਂ
S I S S S S I S S I S S
__________ ___________ __________
2- ਬਹਿਰ- ਖ਼ਫ਼ੀਫ਼ ਮੁਸੱਦਸ ( ਛੇ ਰੁਕਨੀ ) ਮਖ਼ਬੂਨ ਮਹਿਜ਼ੂਫ਼ ਮਕ਼ਤੂਅ ( ਖ਼ਬਨ - ਤੇ ਬਤਰ ਜ਼ਿਹਾਫ਼ ਨਾਲ )
ਰੁਕਨ- ਫ਼ਾਇਲਾਤੁਨ ਮੁਫ਼ਾਇਲੁਨ ਫਿਅਲੁਨ
ਫ਼ਇਲਾਤੁਨ ਮੁਫ਼ਾਇਲੁਨ ਫ਼ਿਅਲੁਨ
ਸ਼ੋਰ ਚਿੰਤਤ ਏਸ ਨੂੰ ਲੈਕੇ,
ਚੁੱਪ ਸੰਵਾਦ ਛੇੜਦੀ ਕਿਉਂ ਹੈ। ( ਹਰਬੰਸ ਮਾਛੀਵਾੜਾ )
ਕਿਉਂ ਰੁਲਾਉਂਦੀ ਹੈ, ਜ਼ਿੰਦਗੀ ਦਿਲ ਨੂੰ,
ਫੇਰ ਖ਼ੁਦ ਹੀ ਸੰਭਾਲਦੀ ਕਿਉਂ ਹੈ।
ਫ਼ਾ ਇਲਾ ਤੁਨ ਮੁਫ਼ਾ ਇਲੁਨ ਫ਼ਿਅ ਲੁਨ
ਸ਼ੋ ਰ ਚਿੰ ਤਤ ਹਿ ਏ ਸਨੂੰ ਲੈ ਕੇ
S I S S I S I S S S
2 1 2 2 1 2 1 2 2 2
___________ _________ ________
ਫ਼ਾ ਇਲਾ ਤੁਨ ਮੁਫ਼ਾ ਇਲੁਨ ਫ਼ਿਅ ਲੁਨ
ਚੁੱ ਪ ਸੰ ਵਾ ਦ ਛੇ ੜਦੀ ਕਿਉਂ ਹੈ।
S I S S I S I S S S
2 1 2 2 1 2 1 2 2 2
__________ __________ ________
ਫ਼ਾ ਇਲਾ ਤੁਨ ਮੁਫ਼ਾ ਇਲੁਨ ਫਿਅ ਲੁਨ
ਕਿਉਂ ਰੁਲੌਂ ਦੀ ਹਿ ਜ਼ਿੰ ਦਗੀ ਦਿਲ ਨੂੰ
S I S S I S I S S S
2 1 2 2 1 2 1 2 2 2
___________ __________ __________
ਫ਼ਾ ਇਲਾ ਤੁਨ ਮੁਫ਼ਾ ਇਲੁਨ ਫ਼ਿਅ ਲੁਨ
ਫੇ ਰ ਖ਼ੁਦ ਹੀ ਸ ਭਾ ਲਦੀ ਕਿਉਂ ਹੈ
S I S I I S I S S S
2 1 2 1 1 2 1 2 2 2
__________ ___________ __________
ਜਦ ਉਦਾਸੀ ਨੇ ਘੇਰਿਆ ਦਿਲ ਨੂੰ,
ਚੇਤਨਾ ਨੂੰ ਜਗਾ ਲਿਆ ਆਪਾਂ।
ਦਿਨ ਹਨੇਰੇ ਚ ਜਦ ਵੀ ਗੁੰਮ ਹੋਇਆ,
ਰਾਤ ਨੂੰ ਰੌਸ਼ਨਾ ਲਿਆ ਆਪਾਂ। ( ਸਤੀਸ਼ ਗੁਲਾਟੀ )
ਫ਼ਾ ਇਲਾ ਤੁਨ ਮੁਫ਼ਾ ਇਲੁਨ ਫ਼ਿਅ ਲੁਨ
ਜਦ ਉਦਾ ਸੀ ਨਿ ਘੇ ਰਿਆ ਦਿਲ ਨੂੰ
S I S S I S I S S S
2 1 2 2 1 2 1 2 2 2
____________ ________ ________
ਫ਼ਾ ਇਲਾ ਤੁਨ ਮੁਫ਼ਾ ਇਲੁਨ ਫ਼ਿਅ ਲੁਨ
ਚੇ ਤਨਾ ਨੂੰ ਜਗਾ ਲਿਆ ਆ ਪਾਂ
S I S S I S I S S S
2 1 2 2 1 2 1 2 2 2
__________ __________ _________
ਫ਼ਾ ਇਲਾ ਤੁਨ ਮੁਫ਼ਾ ਇਲੁਨ ਫ਼ਿਅ ਲੁਨ
ਦਿਨ ਹਨੇ ਰੇ ਚ ਜਦ ਵਿ ਗੁਮ ਹੋ ਯਾ
S I S S I S I S S S
2 1 2 2 1 2 1 2 2 2
__________ ___________ ________
ਫ਼ਾ ਇਲਾ ਤੁਨ ਮੁਫ਼ਾ ਇਲੁਨ ਫ਼ਿਅ ਲੁਨ
ਰਾ ਤ ਨੂੰ ਰੌ ਸ਼ਨਾ ਲਿਆ ਆ ਪਾਂ
ਪਿਆਰ ਤੇ ਸਤਿਕਾਰ ਨਾਲ ਤੁਹਾਡਾ ਆਪਣਾ- ਕ੍ਰਿਸ਼ਨ ਭਨੋਟ -
No comments:
Post a Comment