ਬਹਿਰ- ਮੁਕ਼ਤਜ਼ਬ ਮੁਸੰਮਨ ( ਅੱਠ ਰੁਕਨੀ ) ਸਾਲਿਮ - ਇਹ ਬਹਿਰ ਮਫ਼ਊਲਾਤੁ ਤੇ ਮੁਸਤਫ਼ਇਲੁਨ ਰੁਕਨਾਂ ਤੋਂ ਬਣਾਈ ਗਈ ਹੈ। ਇਸਦੇ ਸ਼ਿਅਰ ਦੀ ਤਕਤੀਹ ਦੇ ਰਹੇ ਹਾਂ-
ਰੁਕਨ- ਮਫ਼ਊਲਾਤੁ ਮੁਸਤਫ਼ਇਲੁਨ ਮਫ਼ਊਲਾਤੁ ਮੁਸਤਫ਼ਇਲੁਨ
ਮਫ਼ਊਲਾਤੁ ਮੁਸਤਫ਼ਇਲੁਨ ਮਫ਼ਊਲਾਤੁ ਮੁਸਤਫ਼ਇਲੁਨ
ਇਹ ਹੈ ਠੀਕ ਉਸਨੇ ਕਦੇ ਮੁੜਕੇ ਫੇਰ ਆਉਂਣਾ ਨਹੀਂ,
ਉਸਦੇ ਮੇਲ ਨੂੰ ਰਾਤ ਦਿਨ ਦਿਲ ਹੈ ਫੇਰ ਵੀ ਝੂਰਦਾ। ( ਜੋਗਾ ਸਿੰਘ ਜਗਿਆਸੂ )
ਮਫ਼ ਊ ਲਾਤੁ ਮੁਸ ਤਫ਼ ਇਲੁਨ ਮਫ਼ਊਲਾਤੁ ਮੁਸ ਤਫ਼ ਇਲੁਨ
ਇਹ ਹੈ ਠੀਕ ਉਸ ਨੇ ਕਦੇ ਮੁੜਕੇ ਫੇਰ ਔ ਣਾਂ ਨਹੀਂ
S S S I S S I S S S S I S S I S
2 2 2 1 2 2 1 2 2 2 2 1 2 2 1 2
__________ __________ ________ ___________
ਮਫ਼ ਊ ਲਾਤੁ ਮੁਸ ਤਫ਼ ਇਲੁਨ ਮਫ਼ ਊ ਲਾਤੁ ਮੁਸ ਤਫ਼ ਇਲੁਨ
ਉਸ ਦੇ ਮੇਲ ਨੂੰ ਰਾ ਤ ਦਿਨ ਦਿਲ ਹੈ ਫੇਰ ਵੀ ਝੂ ਰਦਾ
S S S I S S I S S S S I S S I S
2 2 2 1 2 2 1 2 2 2 2 1 2 2 1 2
_________ ___________ __________ __________
No comments:
Post a Comment