ਬਹਿਰ- ਜਦੀਦ, ਇਹ ਬਹਿਰ ਫ਼ਾਇਲਾਤੁਨ ਤੇ ਮੁਸਤਫ਼ਇਲੁਨ ਦੋ ਰੁਕਨਾਂ ਤੋਂ ਬਣਾਈ ਗਈ ਹੈ। ਇਹ ਬਹਿਰ ਵੀ ਛੇ ਰੁਕਨੀ ਹੈ, ਇਸ ਬਹਿਰ ਦੇ ਸ਼ਿਅਰ ਦੀ ਤਕਤੀਹ ਪੇਸ਼ ਹੈ-
ਰੁਕਨ- ਫ਼ਾਇਲਾਤੁਨ ਫ਼ਾਇਲਾਤੁਨ ਮੁਸਤਫ਼ਇਲੁਨ
ਫ਼ਾਇਲਾਤੁਨ ਫ਼ਾਇਲਾਤੁਨ ਮੁਸਤਫ਼ਇਲੁਨ
ਰੌਸ਼ਨੀ ਦੀ ਗੱਲ ਕਰਦੀ, ਮੇਰੀ ਕ਼ਲਮ,
ਨੇਰ੍ਹ ਤੋਂ ਨਾ ਮੂਲ ਡਰਦੀ, ਮੇਰੀ ਕ਼ਲਮ। ( ਕਰਤਾਰ ਸਿੰਘ ਪੰਛੀ )
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਮੁਸ ਤਫ਼ ਇਲੁਨ
ਰੌ ਸ਼ਨੀ ਦੀ ਗੱ ਲ ਕਰ ਦੀ ਮੇ ਰੀ ਕ਼ਲਮ
S I S S S I S S S S I S
2 1 2 2 2 1 2 2 2 2 1 2
_________ ___________ ___________
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਮੁਸ ਤਫ਼ ਇਲੁਨ
ਨ੍ਹੇ ਰ ਤੋਂ ਨਾ ਮੂ ਲ ਡਰ ਦੀ ਮੇ ਰੀ ਕ਼ਲਮ
S I S S S I S S S S I S
2 1 2 2 2 1 2 2 2 2 1 2
__________ ____________ ______________
No comments:
Post a Comment