ਬਹਿਰ- ਬਸੀਤ ਮੁਸੰਮਨ ( ਅੱਠ ਰੁਕਨੀ ) ਸਾਲਿਮ - ਇਹ ਬਹਿਰ ਮੁਸਤਫ਼ਇਲੁਨ ਤੇ ਫ਼ਾਇਲੁਨ ਰੁਕਨਾਂ ਤੋਂ ਬਣਾਈ ਗਈ ਹੈ। ਇਸਦੇ ਇਕ ਸ਼ਿਅਰ ਦੀ ਤਕਤੀਹ ਦੇ ਰਹੇ ਹਾਂ-
ਬਹਿਰ- ਬਸੀਤ ਮੁਸੰਮਨ ਸਾਲਿਮ
ਰੁਕਨ- ਮੁਸਤਫ਼ਇਲੁਨ ਫ਼ਾਇਲੁਨ ਮੁਸਤਫ਼ਇਲੁਨ ਫ਼ਾਇਲੁਨ
ਮੁਸਤਫ਼ਇਲੁਨ ਫ਼ਾਇਲੁਨ ਮੁਸਤਫ਼ਇਲੁਨ ਫ਼ਾਇਲੁਨ
ਇਹ ਜ਼ਿੰਦਗੀ ਮੁਸ਼ਕਲਾਂ ਭਰਪੂਰ ਹੈ ਜਾਣਦਾਂ,
ਪਰ ਜ਼ਿੰਦਗੀ ਦਾ ਹਰਿਕ ਪਲ ਮੈਂ ਸਦਾ ਮਾਣਦਾਂ ( ਕ੍ਰਿਸ਼ਨ ਭਨੋਟ )
ਮੁਸ ਤਫ਼ ਇਲੁਨ ਫ਼ਾ ਇਲੁਨ ਮੁਸ ਤਫ਼ ਇਲੁਨ ਫ਼ਾ ਇਲੁਨ
ਇਹ ਜ਼ਿੰ ਦਗੀ ਮੁਸ਼ ਕਲਾਂ ਭਰ ਪੂ ਰ ਹੈ ਜਾ ਣਦਾਂ
S S I S S I S S S I S S I S
2 2 1 2 2 1 2 2 2 1 2 2 1 2
___________ _______ ___________ _________
ਮੁਸ ਤਫ਼ ਇਲੁਨ ਫ਼ਾ ਇਲੁਨ ਮੁਸ ਤਫ਼ ਇਲੁਨ ਫ਼ਾ ਇਲੁਨ
ਪਰ ਜ਼ਿੰ ਦਗੀ ਦਾ ਹਰਿਕ ਪਲ ਮੈਂ ਸਦਾ ਮਾ ਣਦਾਂ
S S I S S I S S S I S S I S
2 2 1 2 2 1 2 2 2 1 2 2 I S
__________ ________ ___________ ________
No comments:
Post a Comment