Tuesday, 17 January 2017
ਬਹਿਰ ਸਰੀਅ-ਤਕਤੀਹ
ਬਹਿਰ- ਸਰੀਅ - ਇਹ ਬਹਿਰ ਵੀ ਮੁਸਤਫ਼ਇਲੁਨ ਤੇ ਮਫ਼ਊਲਾਤੁ ਰੁਕਨਾਂ ਤੋਂ ਬਣਾਈ ਗਈ ਹੈ। ਇਹ ਬਹਿਰ ਵੀ ਛੇ ਰੁਕਨੀ ਹੈ। ਇਸ ਬਹਿਰ ਚ ਕਹੇ ਸ਼ਿਅਰ ਦੀ ਤਕਤੀਹ ਦੇਖੋ-
ਬਹਿਰ - ਸਰੀਅ ਮੁਸੱਦਸ ( ਛੇ ਰੁਕਨੀ ) ਸਾਲਿਮ
ਰੁਕਨ- ਮੁਸਤਫ਼ਇਲੁਨ ਮੁਸਤਫ਼ਇਲੁਨ ਮਫ਼ਊਲਾਤੁ
ਮੁਸਤਫ਼ਇਲੁਨ ਮੁਸਤਫ਼ਇਲੁਨ ਮਫ਼ਊਲਾਤੁ
ਇਹ ਜ਼ਿੰਦਗੀ ਕੀ ਹੈ ਅਤੇ ਕੀ ਹੈ ਮੌਤ,
ਨਾ ਲਗ ਸਕੇ ਇਸਦਾ ਅਜੇ ਕੋਈ ਭੇਤ। ( ਕ੍ਰਿਸ਼ਨ ਭਨੋਟ )
ਮੁਸ ਤਫ਼ ਇਲਨ ਮੁਸ ਤਫ਼ ਇਲੁਨ ਮਫ਼ ਊ ਲਾਤੁ
ਇਹ ਜ਼ਿੰ ਦਗੀ ਕੀ ਹੈ ਅਤੇ ਕੀ ਹੈ ਮੌਤ
S S I S S S I S S S S I
2 2 1 2 2 2 1 2 2 2 2 1
__________ ____________ ___________
ਮੁਸ ਤਫ਼ ਇਲੁਨ ਮੁਸ ਤਫ਼ ਇਲੁਨ ਮਫ਼ ਊ ਲਾਤੁ
ਨਾ ਲਗ ਸਕੇ ਇਸ ਦਾ ਅਜੇ ਕੋ ਈ ਭੇਤ
S S I S S S I S S S S I
2 2 1 2 2 2 1 2 2 2 2 1
___________ ____________ ___________
Labels:
ਅਰੂਜ਼
Subscribe to:
Post Comments (Atom)
No comments:
Post a Comment