ਪੰਜਾਬੀ ਚ ਬਹੁਤ ਪ੍ਰਚੱਲਤ ਹਨ। ਪੇਸ਼ ਹਨ ਇਸ ਬਹਿਰ ਚ ਕਹੇ ਕੁਝ ਸ਼ਿਅਰਾਂ ਦੀ ਤਕਤੀਹ-
1 ਬਹਿਰ- ਮੁਜਤਸ ਮੁਸੰਮਨ ( ਅੱਠ ਰੁਕਨੀ ) ਸਾਲਿਮ
ਰੁਕਨ- ਮੁਸਤਫ਼ਇਲੁਨ ਫ਼ਾਇਲਾਤੁਨ ਮੁਸਤਫ਼ਇਲੁਨ ਫ਼ਾਇਲਾਤੁਨ
ਮੁਸਤਫ਼ਇਲੁਨ ਫ਼ਾਇਲਾਤੁਨ ਮੁਸਤਫ਼ਇਲੁਨ ਫ਼ਾਇਲਾਤੁਨ
ਜਿਸ ਸ਼ਹਿਰ ਵਿਚ ਲੋਕ ਸਾਰੇ, ਡਰਕੇ ਸਦਾ ਰਹਿਣ ਯਾਰੋ,
ਉਸ ਸ਼ਹਿਰ ਵਿਚ ਲੋਕ ਇਹ ਸਭ, ਰਲਕੇ ਕਿਵਂ ਬਹਿਣ ਯਾਰੋ। ( ਕਮਲ ਕਾਂਤ ਮੋਦੀ )
ਜ਼ੁਲਮੋਂ ਸਿਤਮ ਢਾਉਣ ਵਾਲੇ, ਜ਼ੋਰੋ ਜ਼ਫ਼ਾ ਕਰਨ ਵਾਲੇ,
ਦਿਲ ਵਿਚ ਸਮਝ ਲੈ ਕਿ, ਮੌਤੋ ਡਰਦੇ ਨਹੀਂ ਡਰਨ ਵਾਲੇ। ( ਦੀਪਕ ਜੈਤੋਈ )
ਮੁਸ ਤਫ਼ ਇਲੁਨ ਫ਼ਾ ਇਲਾ ਤੁਨ ਮੁਸ ਤਫ਼ ਇਲੁਨ ਫ਼ਾ ਇਲਾ ਤੁਨ
ਜਿਸ ਸ਼ਹਿ ਰ ਵਿਚ ਲੋ ਕ ਸਾ ਰੇ ਡਰ ਕੇ ਸਦਾ ਰਹਿ ਣ ਯਾ ਰੋ
S S I S S I S S S S I S S I S S
2 2 1 2 2 1 2 2 2 2 1 2 2 1 2 2
___________ ___________ ____________ ____________
ਮੁਸ ਤਫ਼ ਇਲੁਨ ਫ਼ਾ ਇਲਾ ਤੁਨ ਮੁਸ ਤਫ਼ ਇਲੁਨ ਫ਼ਾ ਇਲਾ ਤੁਨ
ਉਸ ਸ਼ਹਿ ਰ ਵਿਚ ਲੋ ਕ ਇਹ ਸਭ ਰਲ ਕੇ ਕਿਵੇਂ ਬਹਿ ਣ ਯਾ ਰੋ S S I S S I S S S S I S S I S S
2 2 1 2 2 1 2 2 2 2 1 2 2 1 2 2
___________ ____________ ____________ _____________
ਮੁਸ ਤਫ਼ ਇਲੁਨ ਫ਼ਾ ਇਲਾ ਤੁਨ ਮੁਸ ਤਫ਼ ਇਲੁਨ ਫ਼ਾ ਇਲਾ ਤੁਨ
ਜ਼ੁਲ ਮੋਂ ਸਿਤਮ ਢੌ ਣ ਵਾ ਲੇ ਜ਼ੋ ਰੋ ਜ਼ਫ਼ਾ ਕਰ ਨ ਵਾ ਲੇ
S S I S S I S S S S I S S I S S
2 2 1 2 2 1 2 2 2 2 1 2 2 1 2 2
____________ __________ ___________ ______________
ਮੁਸ ਤਫ਼ ਇਲੁਨ ਫ਼ਾ ਇਲਾ ਤੁਨ ਮੁਸ ਤਫ਼ ਇਲੁਨ ਫ਼ਾ ਇਲਾ ਤੁਨ
ਦਿਲ ਵਿਚ ਸਮਝ ਲੈ ਕਿ ਮੌ ਤੋਂ ਡਰ ਦੇ ਨਹੀਂ ਡਰ ਨ ਵਾ ਲੇ
S S I S S I S S S S I S S I S S
2 2 1 2 2 1 2 2 2 2 1 2 2 1 2 2
___________ ___________ ____________ ____________
2 ਬਹਿਰ- ਮੁਜਤਸ ਸਾਜਦਾਂ ( ਸੋਲ੍ਹਾਂ ਰੁਕਨੀ ) ਜਾਂ ਮੁਸੰਮਨ ਮੁਜ਼ਾਇਫ਼ ਮਖ਼ਬੂਨ ਮਹਿਜ਼ੂਫ਼ ਮਕ਼ਤੂਅ ( ਖ਼ਬਨ - ਹਜ਼ਫ਼- ਕ਼ਤਅ ਜ਼ਿਹਾਫ਼ ਨਾਲ )
ਰੁਕਨ- ਮੁਫ਼ਾਇਲੁਨ ਫ਼ਇਲਾਤੁਨ ਮੁਫ਼ਾਇਲੁਨ ਫ਼ਿਅਲੁਨ
ਮੁਫ਼ਾਇਲੁਨ ਫ਼ਇਲਾਤੁਨ ਮੁਫ਼ਾਇਲੁਨ ਫ਼ਿਅਲੁਨ
ਮੁਫ਼ਾਇਲੁਨ ਫ਼ਇਲਾਤੁਨ ਮੁਫ਼ਾਇਲੁਨ ਫ਼ਿਅਲੁਨ
ਮੁਫ਼ਾਇਲੁਨ ਫ਼ਇਲਾਤੁਨ ਮੁਫ਼ਾਇਲੁਨ ਫ਼ਿਅਲੁਨ
ਨਵੀਂ ਸਵੇਰ ਦੇ ਮੁਖੜੇ ਜਹੀ ਕੋਈ ਮੂਰਤ,
ਜੋ ਮੇਰੇ ਖ਼ਾਬ ਵਿਚ ਆਈ ਬੁਲਾ ਗਈ ਮੈਂਨੂੰ,
ਸਵੇਰ ਤੀਕ ਨਾ ਮੁੜਿਆ ਤਾਂ ਮੈਂਨੂੰ ਭੁੱਲ ਜਾਇਉ,
ਬੱਸ ਏਹੋ ਸਮਝਿਓ ਸਿਆਹ ਰਾਤ ਖਾ ਗਈ ਮੈਂਨੂੰ। ( ਰਾਜਿੰਦਰਜੀਤ )
ਉਡੀਕ ਦਿਨ ਨਾ ਇੰਤਜ਼ਾਰ ਦਾ ਸਿਰਾ ਕੋਈ,
ਸ਼ੁਰੂ ਅਖੀਰ ਵਿਚਾਲਾ ਨਹੀਂ ਮਿਰਾ ਕੋਈ,
ਕਿਨਾਰੇ ਬੈਠਕੇ ਸਰਗੋਸ਼ੀਆਂ ਰਹੇ ਕਰਦੇ। ਕਦੀ ਜੇ ਡੁੱਬਕੇ ਵੇਂਹਦੇ ਤਾਂ ਜਾਣਦੇ ਮੈਂਨੂੰ। ( ਵਿਜੇ ਵਿਵੇਕ )
ਮੁਫ਼ਾ ਇਲੁਨ ਫ਼ ਇਲਾ ਤੁਨ ਮੁਫ਼ਾ ਇਲੁਨ ਫ਼ਿਅ ਲੁਨ
ਨਵੀਂ ਸਵੇ ਰ ਦਿ ਮੁਖ ੜੇ ਜਹੀ ਕੁਈ ਮੂ ਰਤ
I S I S I I S S I S I S S S
1 2 1 2 1 1 2 2 1 2 1 2 2 2
_______ __________ _________ ________
ਮੁਫ਼ਾ ਇਲੁਨ ਫ਼ ਇਲਾ ਤੁਨ ਮੁਫ਼ਾ ਇਲੁਨ ਫ਼ਿਅ ਲੁਨ
ਜੁ ਮੇ ਰਿ ਖਾ ਬ ਵਿਚਾ ਈ ਬੁਲਾ ਗਈ ਮੈਂ ਨੂੰ
I S I S I I S S I S I S S S
1 2 1 2 1 1 2 2 1 2 1 2 2 2
_________ __________ ________ ________
ਮੁਫ਼ਾ ਇਲੁਨ ਫ਼ ਇਲਾ ਤੁਨ ਮੁਫ਼ਾ ਇਲੁਨ ਫ਼ਿਅਲੁਨ
ਸਵੇ ਰ ਤੀ ਕ ਨ ਮੁੜਿ ਆ ਤ ਮੈਂ ਨ ਭੁਲ ਜਾ ਔ
I S I S I I S S I S I S S S
1 2 1 2 1 1 2 2 1 2 1 2 2 2
________ ___________ _________ _______
ਮੁਫ਼ਾ ਇਲੁਨ ਫ਼ ਇਲਾ ਤੁਨ ਮੁਫ਼ਾ ਇਲੁਨ ਫ਼ਿਅ ਲੁਨ
ਬ ਸੇ ਹੁ ਸਮ ਝਿ ਉ ਸ਼ਾ ਰਾ ਤ ਖਾ ਗਈ ਮੈਂ ਨੂੰ
I S I S I I S S I S I S S S 1 2 1 2 1 1 2 2 1 2 1 2 2 2
________ _________ _________ ______
ਮੁਫ਼ਾ ਇਲੁਨ ਫ਼ ਇਲਾ ਤੁਨ ਮੁਫ਼ਾ ਇਲੁਨ ਫ਼ਿਅ ਲੁਨ
ਉਡੀ ਕ ਦਿਨ ਨ ਇਤੇ ਜ਼ਾ ਰ ਦਾ ਸਿਰਾ ਕੋ ਈ
I S I S I I S S I S I S S S
1 2 1 2 1 1 2 2 1 2 1 2 2 2 ________ _________ __________ _______
ਮੁਫ਼ਾ ਇਲੁਨ ਫ਼ ਇਲਾ ਤੁਨ ਮੁਫ਼ਾ ਇਲੁਨ ਫ਼ਿਅ ਲੁਨ
ਸ਼ੁਰੂ ਅਖੀ ਰ ਵਿਚਾ ਲਾ ਨਹੀਂ ਮਿਰਾ ਕੋ ਈ
I S I S I I S S I S I S S S
1 2 1 2 1 1 2 2 1 2 1 2 2 2
_______ __________ ________ _______
ਮੁਫ਼ਾ ਇਲੁਨ ਫ਼ ਇਲਾ ਤੁਨ ਮੁਫ਼ਾ ਇਲੁਨ ਫ਼ਿਅ ਲੁਨ
ਕਿਨਾ ਰਿ ਬੈ ਠ ਕਿ ਸਰ ਗੋ ਸ਼ਿਆਂ ਰਹੇ ਕਰ ਦੇ
I S I S I I S S I S I S S S
________ __________ _________ _______
ਮੁਫ਼ਾ ਇਲੁਨ ਫ਼ ਇਲਾ ਤੁਨ ਮੁਫ਼ਾ ਇਲੁਨ ਫ਼ਿਅ ਲੁਨ
ਕਦੀ ਜਿ ਡੁੱ ਬ ਕਿ ਵੇਂ ਦੇ ਤ ਜਾ ਣਦੇ ਮੈਂ ਨੂੰ
I S I S I I S S I S I S S S
1 2 1 2 1 1 2 2 1 2 1 2 2 2
_______ _________ _________ ________
3 ਬਹਿਰ- ਮੁਜਤਸ ਮੁਸੰਮਨ ( ਅੱਠ ਰੁਕਨੀ ) ਮਖ਼ਬੂਨ ਮਕਤੂਅ ਮਹਿਜ਼ੂਫ਼ ( ਖ਼ਬਨ - ਕ਼ਤਅ- ਹਜ਼ਫ਼ ਜ਼ਿਹਾਫ਼ ਨਾਲ )
ਰੁਕਨ- ਮੁਫ਼ਾਇਲੁਨ ਫ਼ਇਲਾਤੁਨ ਮੁਫ਼ਾਇਲੁਨ ਫ਼ਿਅਲੁਨ
ਮੁਫ਼ਾਇਲੁਨ ਫ਼ਇਲਾਤੁਨ ਮੁਫ਼ਾਇਲੁਨ ਫ਼ਿਅਲੁਨ
ਇਦ੍ਹੀ ਤਲਾਸ਼ ਨੂੰ ਕਾਫ਼ੀ ਨਹੀਂ ਰਵਾਂ ਰਸਤੇ,
ਨਵਿਨ ਮੋੜ,ਨਜ਼ਰ ਨੂੰ ਨਵੀਂ ਦਿਸ਼ਾ ਦੇ ਦੇ।( ਹਰਬੰਸ ਮਾਛੀਵਾੜਾ )
ਬਜ਼ਾਰ ਦੇਖ ਰਹੇ ਹੋ ਤੁਸੀਂ ਜੋ ਚਮਕੀਲੇ,
ਇਨ੍ਹਾਂ ਦੀ ਚਮਕ ਨੇ ਨਿਗਲੇ ਨੇ ਬੰਦੇ ਅਣਖੀਲੇ। ( ਦਵਿੰਦਰ ਪੂਨੀਆਂ )
ਮੁਫ਼ਾ ਇਲੁਨ ਫ਼ ਇਲਾ ਤੁਨ ਮੁਫ਼ਾ ਇਲੁਨ ਫ਼ਿਅ ਲੁਨ
ਇਦ੍ਹੀ ਤਲਾ ਸ਼ ਨੁ ਕਾ ਫ਼ੀ ਨਹੀਂ ਰਵਾਂ ਰਸ ਤੇ
I S I S I I S S I S I S S S
1 2 1 2 1 1 2 2 1 2 1 2 2 2
_______ __________ ________ _______
ਮੁਫ਼ਾ ਇਲੁਨ ਫ਼ ਇਲਾ ਤੁਨ ਮੁਫ਼ਾ ਇਲੁਨ ਫ਼ਿਅ ਲੁਨ
ਨਵੀ ਨ ਮੋ ੜ ਨਜ਼ਰ ਨੂੰ ਨਵੀਂ ਦਿਸ਼ਾ ਦੇ ਦੇ
I S I S I I S S I S I S S S
1 2 1 2 1 1 2 2 1 2 1 2 2 2
________ _________ _________ ________
ਮੁਫ਼ਾ ਇਲੁਨ ਫ਼ ਇਲਾ ਤੁਨ ਮੁਫ਼ਾ ਇਲੁਨ ਫ਼ਿਅ ਲੁਨ
ਬਜ਼ਾ ਰ ਦੇ ਖ ਰਹੇ ਹੋ ਤੁਸੀਂ ਜੁ ਚਮ ਕੀ ਲੇ
I S I S I I S S I S I S S S
1 2 1 2 1 1 2 2 1 2 1 2 2 2
_________ _________ ___________ _______
ਮੁਫ਼ਾ ਇਲੁਨ ਫ਼ ਇਲਾ ਤੁਨ ਮੁਫ਼ਾ ਇਲੁਨ ਫ਼ਿਅ ਲੁਨ
ਇਨ੍ਹਾਂ ਦਿ ਚਮ ਕ ਨਿ ਨਿਗ ਲੇ ਨਿ ਬੰ ਦਿ ਅਣ ਖੀ ਲੇ
I S I S I I S S I S I S S S
1 2 1 2 1 1 2 2 1 2 1 2 2 2
________ ___________ __________ ________
4 ਬਹਿਰ- ਮੁਜਤਸ ਮੁਸੰਮਨ ( ਅੱਠ ਰੁਕਨੀ ) ਮਖ਼ਬੂਨ ਮਹਿਜ਼ੂਫ਼ ( ਖ਼ਬਨ ਤੇ ਹਜ਼ਫ਼ ਜ਼ਿਹਾਫ਼ ਨਾਲ )
ਰੁਕਨ- ਮੁਫ਼ਾਇਲੁਨ ਫ਼ਇਲਾਤੁਨ ਮੁਫ਼ਾਇਲੁਨ ਫ਼ਇਲੁਨ
ਮੁਫ਼ਾੲਲੁਨ ਫ਼ਇਲਾਤੁਨ ਮੁਫ਼ਾਇਲੁਨ ਫ਼ਇਲੁਨ
ਤੇਰਾ ਕਿਹਾ ਤਾ ਸਹੀ ਹੈ ਕਿ ਜ਼ਿੰਦਗੀ ਹੈ ਸਫ਼ਰ,
ਤੇਰਾ ਹੀ ਸਾਥ ਨਹੀਂ ਹੈ ਤਾਂ ਫ਼ੇਰ ਕੀ ਹੈ ਸਫ਼ਰ।
ਨਾ ਰਸਤਿਆਂ ਨੂੰ, ਨਾ ਮੈਂਨੂੰ, ਨਾ ਰਹਿਬਰਾਂ ਨੂੰ ਪਤਾ,
ਜੋ ਹੋ ਰਿਹਾ ਹੈ, ਗ਼ਲਤ ਹੈ ਜਾਂ ਫਿਰ ਸਹੀ ਹੈ ਸਫ਼ਰ। ( ਜਗਤਾਰ ਸੇਖਾ )
ਮੁਫ਼ਾ ਇਲੁਨ ਫ਼ ਇਲਾ ਤੁਨ ਮੁਫ਼ਾ ਇਲੁਨ ਫ਼ ਇਲੁਨ
ਤਿਰਾ ਕਿਹਾ ਤ ਸਹੀ ਹੈ ਕਿ ਜ਼ਿੰ ਦਗੀ ਹਿ ਸਫ਼ਰ
I S I S I I S S I S I S I I S
1 2 1 2 1 1 2 2 1 2 1 2 1 1 2
________ __________ __________ ________
ਮੁਫ਼ਾ ਇਲੁਨ ਫ਼ ਇਲਾ ਤੁਨ ਮੁਫ਼ਾ ਇਲੁਨ ਫ਼ ਇਲੁਨ
ਤਿਰਾ ਹਿ ਸਾ ਥ ਨਹੀਂ ਹੈ ਤ ਫੇ ਰ ਕੀ ਹਿ ਸਫ਼ਰ
I S I S I I S S I S I S I I S
1 2 1 2 1 1 2 2 1 2 1 2 1 1 2
_______ __________ __________ ________
ਮੁਫ਼ਾ ਇਲੁਨ ਫ਼ ਇਲਾ ਤੁਨ ਮੁਫ਼ਾ ਇਲੁਨ ਫ਼ ਇਲੁਨ
ਨ ਰਸ ਤਿਆਂ ਨੁ ਨ ਮੈਂ ਨੂੰ ਨ ਰਹਿ ਬਰਾਂ ਨੁ ਪਤਾ
I S I S I I S S I S I S I I S
1 2 1 2 1 1 2 2 1 2 2 2 1 1 2
_________ __________ __________ _________
ਮੁਫ਼ਾ ਇਲੁਨ ਫ਼ ਇਲਾ ਤੁਨ ਮੁਫ਼ਾ ਇਲੁਨ ਫ਼ ਇਲੁਨ
ਜੁ ਹੋ ਰਿਹਾ ਹਿ ਗਲਤ ਹੈ ਜ ਫ਼ਿਰ ਸਹੀ ਹਿ ਸਫ਼ਰ
I S I S I I S S I S I S I I S
1 2 1 2 1 2 2 2 1 2 1 2 1 1 2
_________ __________ __________ _________
No comments:
Post a Comment