ਬਹਿਰ- ਰਮਲ ਪੰਜਾਬੀ ਬਹੁਤ ਹਰਮਨ ਪਿਆਰੀ ਹੈ। ਇਸ ਬਹਿਰ ਚ, ਪੰਜਾਬੀ ਵਾਲੇ ਤਕਰੀਬਨ ਹਰ ਸ਼ਾਇਰ ਨੇ ਗ਼ਜ਼ਲ ਲਿਖੀ ਹੈ, ਇਸ ਬਹਿਰ ਚ ਲਿਖੇ ਗਏ ਕੁਝ ਰੂਪਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ-
1 ਬਹਿਰ- ਰਮਲ ਮੁਅੱਸ਼ਰ( ਬਾਰਾਂ ਰੁਕਨੀ ) ਸਾਲਿਮ ਜਾਂ ਬਹਿਰ ਰਮਲ ਮੁਸੱਦਸ ਮਜ਼ਾਇਫ਼ ਸਾਲਿਮ
ਰੁਕਨ- ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ,
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ,
ਫ਼ਾਇਲਤੁਨ ਫ਼ਾਇਲਾਤੁਨ ਫ਼ਾਇਲਾਤੁਨ,
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ।
ਕਿਸ ਤਰ੍ਹਾਂ ਦਾ ਹੈ ਭਲਾ ਇਹ ਅਹਿਦ ਤੇਰਾ,
ਫ਼ੁੱਲ ਤਾਂ ਸਭ ਦੇ ਨੇ ਪਰ ਇਹ ਸ਼ਹਿਦ ਤੇਰਾ,
ਘੇਰਦੇ ਰਹਿੰਦੇ ਨੇ ਭੀਲਾ ਨੂੰ ਯੁਗਾਂ ਤੋਂ
ਗੁੰਬਦਾ ਚੋਂ ਉੱਡ ਕੇ ਮਖਿਆਲ ਤੇਰੇ। ( ਜਸਵਿੰਦਰ )
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ
ਕਿਸ ਤਰ੍ਹਾਂ ਦਾ ਹੈ ਭਲਾ ਇਹ ਅਹਿ ਦ ਤੇ ਰਾ
S I S S S I S S S I S S
1 2 2 2 2 1 2 2 2 1 2 2
__________ _________ ___________
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ
ਫ਼ੁੱ ਲ ਤਾਂ ਸਭ ਦੇ ਨਿ ਪਰ ਇਹ ਸ਼ਹਿ ਦ ਤੇ ਰਾ
S I S S S I S S S I S S
2 1 2 2 2 1 2 2 2 1 2 2
________ __________ ____________
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ
ਘੇ ਰਦੇ ਰਹਿ ਦੇ ਨਿ ਭੀ ਲਾਂ ਨੂੰ ਯੁ ਗਾਂ ਨੂੰ
S I S S S I S S S I S S
1 2 2 2 2 1 2 2 2 1 2 2
_________ _________ __________
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ
ਗੁੰ ਬਦਾਂ ਚੋਂ ਉੱ ਡਕੇ ਮਖਿ ਆ ਲ ਤੇ ਰੇ
S I S S S I S S S I S S
2 1 2 2 2 1 2 2 2 1 2 2
_________ ________ ___________
2 ਬਹਿਰ- ਰਮਲ ਮੁਅੱਸ਼ਰ ( ਬਾਰਾਂ ਰੁਕਨੀ ) ਜਾਂ ਬਹਿਰ ਮੁਸੱਦਸ ਮੁਜ਼ਾਇਫ਼ ਮਹਿਜ਼ੂਫ਼ ( ਹਜ਼ਫ਼ ਜ਼ਿਹਾਫ਼ ਨਾਲ )
ਰੁਕਨ- ਫ਼ਾਇਲਾਤੁਨ ਫ਼ਾਇਲਾਤਨ ਫ਼ਾਇਲੁਨ,
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲੁਨ,
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲੁਨ ,
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲੁਨ।
ਵੇਖਦੇ ਹਾਂ ਜਦ ਕਿਤੇ ਦਰਪਨ ਘਰੇ,
ਰਹਿਣ ਹੀ ਦਿੰਦਾ ਨਹੀਂ ਫ਼ਿਰ ਮਨ ਘਰੇ,
ਤੁਰਦਿਆਂ ਵੀ ਜਦ ਨਾ ਪਰ ਪਹੁੰਚਾਂ ਕਿਤੇ
ਸੋਚਾਂ ਫਿਰ ਹਾਮੀ ਦਿਲਾ ਭਰਦਾ ਹੈਂ ਕਿਉਂ। ( ਅਜ਼ੀਮ ਸ਼ੇਖਰ )
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲੁਨ
ਵੇ ਖਦੇ ਹਾਂ ਜਦ ਕਿਤੇ ਦਰ ਪਨ ਘਰੇ
S I S S S I S S S I S
2 1 2 2 2 I 2 2 2 1 2
_________ __________ _______
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲੁਨ
ਰਹਿ ਣ ਹੀ ਦਿੰ ਦਾ ਨਹੀਂ ਫਿਰ ਮਨ ਘਰੇ
S I S S S I S S S I S
2 1 2 2 2 1 2 2 2 1 2
__________ __________ ________
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲੁਨ
ਤੁਰ ਦਿਆਂ ਵੀ ਜਦ ਨ ਪਰ ਪਹੁ ਚਾ ਕਿਤੇ
S I S S S I S S S I S
2 1 2 2 2 1 2 2 2 1 2
__________ ____________ _________
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲੁਨ
ਸੋ ਚ ਫ਼ਿਰ ਹਾ ਮੀ ਦਿਲਾ ਭਰ ਦਾ ਹਿ ਕਿਉਂ
S I S S S I S S S I S
2 1 2 2 2 1 2 2 2 1 2
_________ __________ ___________
3 ਬਹਿਰ- ਰਮਲ ਮੁਸੰਮਨ ( ਅੱਠ ਰੁਕਨੀ ) ਸਾਲਿਮ
ਰੁਕਨ- ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ
ਪੌਣ ਵੀ ਬਾਕੀ ਨਹੀਂ ਹੈ, ਜ਼ਿੰਦਗੀ ਬਾਕੀ ਨਹੀਂ ਹੈ,
ਬੁਝ ਗਏ ਨੇ ਦੀਪ ਸਾਰੇ, ਰੌਸ਼ਨੀ ਬਾਕੀ ਨਹੀਂ ਹੈ। ( ਕੁਲਵਿੰਦਰ )
,
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ
ਪੌ ਣ ਵੀ ਬਾ ਕੀ ਨਹੀਂ ਹੈ, ਜ਼ਿੰ ਦਗੀ ਬਾ ਕੀ ਨਹੀਂ ਹੈ
S I S S S I S S S I S S S I S S
2 I 2 2 2 1 2 2 2 1 2 2 2 1 2 2
________ _________ _________ _________
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ
ਬੁਝ ਗਏ ਨੇ ਦੀ ਪ ਸਾ ਰੇ ਰੌ ਸ਼ਨੀ ਬਾ ਕੀ ਨਹੀਂ ਹੈ
S I S S S I S S S I S S S I S S
2 1 2 2 2 I 2 2 2 1 2 2 2 I 2 2
_________ _________ _________ _________
ਤਖਤ ਨੂੰ ਜਦ ਵੀ ਕਦੇ ਹੈ ਲੋੜ ਪੈਂਦੀ ਵੋਟ ਦੀ ਤਾਂ,
ਘੱਟ ਗਿਣਤੀ ਦੇ ਗਲੇ ਪਾ, ਹਰ ਮੁਸੀਬਤ ਹੈ ਨਿਖੇੜੀ। (ਅਮਨਦੀਪ ਸਿੰਘ )
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ
ਤਖ ਤ ਨੂੰ ਜਦ ਵੀ ਕਦੇ ਹੈ ਲੋ ੜ ਪੈਂ ਦੀ ਵੋ ਟ ਦੀ ਤਾਂ
S I S S S I S S S I S S S I S S
2 1 2 2 2 1 2 2 2 1 2 2 2 1 2 2
_________ __________ __________ __________
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ
ਘੱ ਟ ਗਿਣ ਤੀ ਦੇ ਗਲੇ ਪਾ ਹਰ ਮੁਸੀ ਬਤ ਹੈ ਨਿਖੇ ੜੀ
S I S S S I S S S I S S S I S S
2 I 2 2 2 I 2 2 2 1 2 2 2 I 2 2
__________ __________ __________ __________
4 ਬਹਿਰ- ਰਮਲ ਮੁਸੰਮਨ ( ਅੱਠ ਰੁਕਨੀ ) ਮਕ਼ਫ਼ੂਫ਼ ( ਕ਼ਫ਼ ਜ਼ਿਹਾਫ਼ ਨਾਲ )
ਰੁਕਨ- ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁ
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤ
ਖ਼ਾਬ ਵਿਚ ਹੈ ਸੱਥ ਜੁੜਦੀ ਸਾਵਿਆਂ ਬਿਰਖਾਂ ਦੇ ਹੇਠ,
ਜ਼ਿਹਨ ਤੋਂ ਹੁੰਦਾ ਨਹੀਂ ਬਿਲਕੁਲ ਪਰ੍ਹਾਂ ਬਿਰਖਾਂ ਦਾ ਸਾਥ। ( ਪ੍ਰੋ. ਜਸਪਾਲ ਘਈ )
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁ
ਖ਼ਾ ਬ ਵਿਚ ਹੈ ਸੱ ਥ ਜੁੜ ਦੀ ਸਾ ਵਿਆਂ ਬਿਰ ਖਾਂ ਦ ਸਾ ਥ
S I S S S I S S S I S S S I S I
2 1 2 2 2 1 2 2 2 1 2 2 2 1 2 1
_________ ___________ __________ __________
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁ
ਜ਼ਿਹ ਨ ਤੋਂ ਹੁੰ ਦਾ ਨਹੀਂ ਬਿਲ ਕੁਲ ਪਰ੍ਹਾਂ ਬਿਰ ਖ਼ਾਂ ਦ ਸਾ ਥ
S I S S S I S S S I S S S I S I
2 1 2 2 2 1 2 2 2 1 S S S I S I
_________ ___________ _________ __________
ਪੌਣ ਨੇ ਕੀਤੀ ਹੈ ਜਦ ਤੋਂ ਦੁਸ਼ਮਣੀ ਰੰਗਾਂ ਦੇ ਨਾਲ,
ਮਰ ਗਏ ਨੇ ਸਬਜ਼ ਮੌਸਮ ਤਿਤਲੀਆਂ ਦੇ ਨਾਲ ਨਾਲ। ( ਰਾਜਿੰਦਰਜੀਤ )
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁ
ਪੌ ਣ ਨੇ ਕੀ ਤੀ ਹਿ ਜਦ ਤੋਂ ਦੁਸ਼ ਮਣੀ ਰੰ ਗਾਂ ਦਿ ਨਾ ਲ
S I S S S I S S S I S S S I S I
2 1 2 2 2 1 2 2 2 1 2 2 2 1 2 I
________ ___________ _________ _________
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁ
ਮਰ ਗਏ ਨੇ ਸਬ ਜ਼ ਮੌ ਸਮ ਤਿਤ ਲਿਆਂ ਦੇ ਨਾ ਲ ਨਾ ਲ
S I S S S I S S S I S S S I S I
2 1 2 2 2 1 2 2 2 1 S S 2 1 2 1
__________ __________ ___________ __________
5 ਬਹਿਰ - ਰਮਲ ਮੁਸੰਮਨ ( ਅੱਠ ਰੁਕਨੀ ) ਮਹਿਜ਼ੂਫ਼ ( ਹਜ਼ਫ਼ ਜ਼ਿਹਾਫ਼ ਨਾਲ )
ਰੁਕਨ- ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲੁਨ
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲੁਨ
ਕੈਨਵਸ ਅੰਦਰ ਲਸਾਨੀ ਰੰਗ ਭਰ ਦਿੱਤੇ ਜਦੋਂ,
ਤੇਰਿਆ ਨਕਸ਼ਾਂ ਦੀ ਉਸ ਵਿਚ ਦਿਖ ਦਿਖਾਈ ਹੈ ਬੜੀ। ( ਕਮਲਦੇਵ ਪਾਲ )
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲੁਨ
ਕੈ ਨ ਵਸ ਅੰ ਦਰ ਲ ਸਾ ਨੀ ਰੰ ਗ ਭਰ ਦਿੱ ਤੇ ਜਦੋਂ
S I S S S I S S S I S S S I S
2 1 2 2 2 1 2 2 2 1 2 2 2 1 2
_________ __________ __________ _________
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲੁਨ
ਤੇ ਰਿਆਂ ਨਕ ਸ਼ਾਂ ਦਿ ਉਸ ਵਿਚ ਦਿਖ ਦਿਖਾ ਈ ਹੈ ਬੜੀ
S I S S S I S S S I S S S I S
2 1 2 2 2 1 2 2 2 1 2 2 2 1 2
__________ ____________ ___________ _________
ਜਦ ਕਦੇ ਵੀ ਨੀਝ ਲਾਕੇ ਦੇਖਿਆ ਹੈ ਚੰਨ ਨੂੰ,
ਚਾਨਣੀ ਉਸ ਪਲ ਹਨੇਰੇ ਦੀ ਵਜ਼੍ਹਾ ਬਣਕੇ ਮਿਲੀ। ( ਅਮਰਜੀਤ ਕੌਰ ਅਮਰ )
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲੁਨ
ਜਦ ਕਦੇ ਵੀ ਨੀ ਝ ਲਾ ਕੇ ਦੇ ਖਿਆ ਹੈ ਚੰ ਨ ਨੂੰ
S I S S S I S S S I S S S I S
2 1 2 1 2 1 2 2 2 1 2 S S I S
__________ ___________ __________ _________
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲੁਨ
ਚਾ ਨਣੀ ਉਸ ਪਲ ਹਨੇ ਰੇ ਦੀ ਵਜ਼੍ਹਾ ਬਣ ਕੇ ਮਿਲੀ
S I S S S I S S S I S S S I S
1 2 2 2 2 1 2 1 2 1 2 2 2 1 2
________ ___________ __________ ________
6 ਬਹਿਰ - ਰਮਲ ਮੁਸੰਮਨ ( ਅੱਠ ਰੁਕਨੀ ) ਮਖ਼ਬੂਨ ਅਬਤਰ ( ਖ਼ਬਨ ਤੇ ਬਤਰ ਜ਼ਿਹਾਫ਼ ਨਾਲ )
ਰੁਕਨ-ਫ਼ਾਇਲਾਤੁਨ ਫ਼ਇਲਾਤੁਨ ਫ਼ਇਲਾਤੁਨ ਫ਼ਿਅਲੁਨ
ਫ਼ਾਇਲਾਤੁਨ ਫ਼ਇਲਾਤੁਨ ਫ਼ਇਲਾਤੁਨ ਫ਼ਿਅਲੁਨ
ਆਦਤਾਂ ਵਿਚ ਮੈਂ ਮਗਨ ਵਕਤ ਗੁਜ਼ਾਰਾਂ, ਫਿਰ ਵੀ,
ਮੈਂ ਉੱਡੀਕਾਂ ਕਿ ਕਦੋਂ ਮਨ ਨੇ ਸੁਤੰਤਰ ਹੋਣਾ।
ਪੈ ਗਿਆ ਜੂਨ ਕਵੀ ਦੀ ਚ ਦਵਿੰਦਰ ਭਾਵੁਕ,
ਤ੍ਰਾਸਦੀ ਥਲ ਚ ਹੈ ਇਕ ਚੋ ਰਹੀ ਗਾਗਰ ਹੋਣਾ। ( ਦਵਿੰਦਰ ਪੂੰਨੀਆਂ )
ਫ਼ਾ ਇਲਾ ਤੁਨ ਫ਼ਇ ਲਾ ਤੁਨ ਫ਼ਿਇ ਲਾ ਤੁਨ ਫਿਅਲੁਨ
ਆ ਦਤਾਂ ਵਿਚ ਮਿ ਮ ਗਨ ਵਕ਼ ਤ ਗੁ ਜ਼ਾ ਰਾਂ ਫਿਰ ਵੀ
S I S S I I S S I I S S S S
2 1 2 2 1 1 2 2 1 1 2 2 2 2
________ ________ __________ _____
ਫ਼ਾ ਇਲਾ ਤੁਨ ਫ਼ਇ ਲਾ ਤੁਨ ਫ਼ਇ ਲਾ ਤੁਨ ਫ਼ਿਅਲੁਨ
ਮੈਂ ਉੱਡੀ ਕਾਂ ਕਿ ਕ ਦੋਂ ਮਨ ਨਿ ਸੁ ਤੰ ਤਰ ਹੋਣਾ
S I S S I I S S I I S S S S
2 1 2 2 1 1 2 2 1 2 2 2 2 2
________ ___________ _________ ______
ਫ਼ਾ ਇਲਾ ਤੁਨ ਫ਼ਇ ਲਾ ਤੁਨ ਫ਼ਇ ਲਾ ਤੁਨ ਫ਼ਿਅਲੁਨ
ਪੈ ਗਿਆ ਜੂ ਨ ਕ ਵੀ ਦੀ ਚ ਦ ਵਿੰ ਦਰ ਭਾਵੁਕ
S I S S I S S S I I S S S S
1 2 2 2 I 2 2 2 1 2 2 2 2 2
________ _________ ___________ ______
ਫ਼ਾ ਇ ਲਾ ਤੁਨ ਫ਼ਇ ਲਾ ਤੁਨ ਫ਼ਇ ਲਾ ਤੁਨ ਫ਼ਿਅਲੁਨ
ਤ੍ਰਾ ਸ ਦੀ ਥਲ ਚ ਹਿ ਇਕ ਚੋ ਰਹਿ ਗਾ ਗਰ ਹੋਣਾ
S I S S I I S S I I S S S S
2 1 2 2 1 1 2 2 1 1 2 2 2 2
_________ __________ __________ ______
7 ਬਹਿਰ - ਰਮਲ ਮੁਸੰਮਨ ( ਅੱਠ ਰੁਕਨੀ ) ਮਖ਼ਬੂਨ ਮੁਸੱਬਗ ( ਖ਼ਬਨ ਤੇ ਤਸਬੀਗ਼ ਜ਼ਿਹਾਫ਼ ਨਾਲ )
ਰੁਕਨ- ਫ਼ਾਇਲਾਤੁਨ ਫ਼ਇਲਾਤੁਨ ਫ਼ਇਲਾਤੁਨ ਮੁਫ਼ਾਈਲੁ
ਫ਼ਾਇਲਾਤੁਨ ਫ਼ਇਲਾਤੁਨ ਫ਼ਇਲਾਤੁਨ ਮੁਫ਼ਾਈਲੁ
ਨਜ਼ਮ ਅੰਦਰ ਵੀ ਤਲਾਸ਼ੇ, ਤੇ ਗ਼ਜ਼ਲ ਵਿਚ ਵੀ ਕਰੀ ਭਾਲ,
ਅਰਥ ਲਫ਼ਜ਼ਾਂ ਦੇ ਮਿਲੇ ਆਰ ਕਦੇ ਪਾਰ ਬਹੁਤ ਖ਼ੂਬ।
ਦਾਦ ਮਿਲਦੀ ਤਾਂ ਹੈ, ਲੇਕਿਨ ਕਦੇ ਏਦਾਂ ਵੀ ਮਿਲੇ ਦਾਦ,
ਸ਼ਿਅਰ ਖ਼ੁਦ ਉਠ ਕੇ ਪੁਕਾਰਨ ਕਿ ਐ ਫ਼ਨਕਾਰ ਬਹੁਤ ਖੂਬ। ( ਪ੍ਰੋ. ਜਸਪਾਲ ਘਈ )
ਫ਼ਾ ਇਲਾ ਤੁਨ ਫ਼ਇ ਲਾ ਤੁਨ ਫ਼ਇ ਲਾ ਤੁਨ ਮੁਫ਼ਾ ਈਲੁ
ਨਜ਼ ਮਅੰ ਦਰ ਵਿ ਤ ਲਾ ਸ਼ੇ ਤਿ ਗ਼ ਜ਼ਲ ਵਿਚ ਵਕਰਿ ਭਾਲ
S I S S I I S S I I S S I S S I
2 1 2 2 1 1 2 2 1 1 2 2 1 2 2 I
` __________ ____________ __________ _________
ਫ਼ਾ ਇਲਾ ਤੁਨ ਫ਼ਇ ਲਾ ਤੁਨ ਫ਼ਇ ਲਾ ਤੁਨ ਮੁਫ਼ਾ ਈਲੁ
ਅਰ ਥ ਲਫ਼ ਜ਼ਾਂ ਦਿ ਮਿ ਲੇ ਆ ਰ ਕ ਦੇ ਪਾ ਬਹੁਤ ਖੂਬ
S I S S I I S S I I S S I S S I
2 1 2 2 1 1 2 2 1 2 2 2 1 2 2 1
____________ ___________ ___________ _________
ਫ਼ਾ ਇਲਾ ਤੁਨ ਫ਼ਇ ਲਾ ਤੁਨ ਫਇ ਲਾ ਤੁਨ ਮੁਫ਼ਾ ਈਲੁ
ਦਾ ਦ ਮਿਲ ਦੀ ਤ ਹਿ ਲੇ ਕਿਨ ਕਦਿ ਏ ਦਾਂ ਵਿ ਮਿਲਿ ਦਾਦ
S I S S I I S S I I S S I S S I
2 1 2 2 1 1 2 2 1 2 2 2 1 2 2 1
__________ ___________ ___________ __________
ਫ਼ਾ ਇਲਾ ਤੁਨ ਫ਼ਇ ਲਾ ਤੁਨ ਫ਼ਇ ਲਾ ਤੁਨ ਮੁਫ਼ਾ ਈਲੁ
ਸ਼ਿਅ ਰ ਖ਼ੁਦ ਉਠ ਕਿ ਪੁ ਕਾ ਰਨ ਕਿ ਫ਼ਨ ਕਾ ਰ ਬਹੁ ਖ਼ੂਬ
S I S S I I S S I I S S I S S I
2 1 2 2 1 2 2 2 1 1 2 2 1 2 2 1
___________ _____________ __________ ____________
8 ਬਹਿਰ- ਰਮਲ ਮੁਸੰਮਨ ( ਅੱਠ ਰੁਕਨੀ ) ਮਰਬੂਅ ( ਰਬਅ ਜ਼ਿਹਾਫ਼ ਨਾਲ )
ਰੁਕਨ- ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ ਫਿਅਲ
ਫ਼ਾਇਲਾਤੁਨ ਫ਼ਇਲਾਤੁਨ ਫ਼ਾਇਲਾਤੁਨ ਫ਼ਿਅਲ
ਚੋਗ ਦੀ, ਬੋਟਾਂ ਦੀ ਚਿੰਤਾ, ਬਿਜਲੀਆਂ ਦਾ ਖ਼ੌਫ਼,
ਆਲ੍ਹਣੇ ਵੀ ਉੱਡਦੇ ਨੇ, ਪੰਛੀਆਂ ਦੇ ਨਾਲ।
ਜ਼ਖ਼ਮ ਸੁਕਦੇ ਤਾਂ ਸਗੋਂ ਹੁੰਦੇ ਹਾਂ ਹੁਣ ਹੈਰਾਨ,
ਇਸ ਤਰ੍ਹਾਂ ਕੁਝ ਨੇੜਤਾ ਹੈ, ਨਸ਼ਤਰ੍ਹਾਂ ਦੇ ਨਾਲ। ( ਪ੍ਰੋ . ਜਸਪਾਲ ਘਈ )
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫਿਅਲ
ਚੋ ਗ ਦੀ ਬੋ ਟਾਂ ਦਿ ਚਿੰ ਤਾ ਬਿਜ ਲਿਆਂ ਦਾ ਖ਼ੌਫ਼,
S I S S S I S S S I S S S I
2 1 2 2 2 1 1 2 2 1 2 2 2 1
__________ __________ __________ _____
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਿਅਲ
ਆ ਲ੍ਹਣੇ ਵੀ ਉੱ ਡਦੇ ਨੇ ਪੰ ਛਿਆਂ ਦੇ ਨਾਲ
S I S S S I S S S I S S S I
2 1 2 2 2 1 2 2 2 1 2 2 2 1
_________ __________ __________ _______
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਿਅਲ
ਜ਼ਖ ਮ ਸੁਕ ਦੇ ਤਾਂ ਸਗੋਂ ਹੁੰ ਦੇ ਹ ਹੁਣ ਹੈ ਰਾਨ
S I S S S I S S S I S S S I
2 1 2 2 2 1 2 2 2 1 2 2 2 1
__________ __________ _____________ _______
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਿਅਲ
ਇਸ ਤਰ੍ਹਾਂ ਕੁਝ ਨੇ ੜਤਾ ਹੈ ਨਸ਼ ਤਰ੍ਹਾਂ ਦੇ ਨਾਲ
S I S S S I S S S I S S S I
2 1 2 2 2 1 2 2 2 1 2 2 2 1
___________ ____________ ____________ _____
9 ਬਹਿਰ - ਰਮਲ ਮੁਸੰਮਨ ( ਅੱਠ ਰੁਕਨੀ ) ਮਜ਼ਹੂਫ਼ ( ਜ਼ਹਫ਼ ਜ਼ਿਹਾਫ਼ ਨਾਲ )
ਰੁਕਨ - ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ ਫ਼ਿਅ
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ ਫ਼ਿਅ
ਮੌਤ ਫਿਰਦੀ ਦਨਦਨਾਉਂਦੀ ਰੋਜ਼ ਸੜਕਾਂ ਤੇ,
ਹਰ ਗਲੀ ਤੇ ਪੈ ਗਿਆ ਸ਼ਮਸ਼ਾਨ ਦਾ ਗਲਬਾ।
ਜੋ ਲੁੜੀਂਦਾ ਜੀਣ ਖਾਤਿਰ ਥੋੜ ਹੈ ਉਸਦੀ,
ਹਰ ਤਰਫ਼ ਹੀ ਮੌਤ ਦੇ ਸਾਮਾਨ ਦਾ ਗਲਬਾ। ( ਰਾਜਵੰਤ ਰਾਜ )
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਿਅ
ਮੌ ਤ ਫਿਰ ਦੀ ਦਨ ਦਨਾ ਦੀ ਰੋਜ਼ ਸੜਕਾਂ ਤੇ
S I S S S I S S S I S S S
2 1 2 2 2 1 2 2 2 1 2 2 2
___________ ___________ ________ _______
ਫ਼ਾ ਇਲ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ੇ
ਹਰ ਗਲੀ ਤੇ ਪੈ ਗਿਆ ਸ਼ਮ ਸ਼ਾ ਨ ਦਾ ਗਲ ਬਾ
S I S S S I S S S I S S S
2 1 2 2 2 1 2 2 2 1 2 2 2
__________ ___________ ____________ _____
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫਿਅ
ਜੋ ਲੁੜੀਂ ਦਾ ਜੀ ਣ ਖਾ ਤਰ ਥੋ ੜ ਹੈ ਉਸ ਦੀ
S I S S S I S S S I S S S
2 1 2 2 2 1 2 2 2 1 2 2 2
__________ ___________ _____________ _____
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਿਅ
ਹਰ ਤਰਫ਼ ਹੀ ਮੌ ਤ ਦੇ ਸਾ ਮਾ ਨਦਾ ਗਲ ਬਾ
S I S S S I S S S I S S S
1 2 2 2 2 1 2 2 2 I 2 2 2
__________ ___________ ____________ _______
10 ਬਹਿਰ- ਰਮਲ ਮੁਸੰਮਨ ( ਅੱਠ ਰੁਕਨੀ ) ਮਖ਼ਬੂਨ ਮਕ਼ਸੂਰ ( ਖ਼ਬਨ ਤੇ ਕ਼ਫ਼ ਜ਼ਿਹਾਫ਼ ਨਾਲ )
ਰੁਕਨ- ਫ਼ਾਇਲਾਤੁਨ ਫ਼ਇਲਾਤੁਨ ਫ਼ਇਲਾਤੁਨ ਫ਼ਇਲਾਤੁ
ਫ਼ਾਇਲਾਤੁਨ ਫ਼ਇਲਾਤੁਨ ਫ਼ਇਲਾਤੁਨ ਫ਼ਇਲਾਤੁ
ਐ ਫ਼ਲਕ ਤੈਂਨੂੰ ਬੁਰਾ ਆਖ ਰਿਹਾ ਇਹ ਜਹਾਨ,
ਤੂੰ ਮਿਟਾ ਦਿੱਤੈ ਜ਼ਮਾਨੇ ਚੋਂ ਮਿਰਾ ਨਾਮ ਓ ਨਿਸ਼ਾਨ। (ਦੀਪਕ ਜੈਤੋਈ )
ਫ਼ਾ ਇਲਾ ਤੁਨ ਫ਼ ਇਲਾ ਤੁਨ ਫ਼ ਇਲਾ ਤੁਨ ਫ਼ ਇਲਾ ਤੁ
ਐ ਫ਼ਲਕ ਤੈਂ ਨੁ ਬੁ ਰਾ ਆ ਖ ਰਿਹਾ ਹੈ ਇ ਜਹਾ ਨ
S I S S I I S S I I S S I I S I
2 1 2 2 1 2 2 2 1 1 2 2 1 1 2 1
__________ __________ _________ __________
ਫ਼ਾ ਇਲਾ ਤੁਨ ਫ਼ ਇਲਾ ਤੁਨ ਫ਼ ਇਲਾ ਤੁਨ ਫ਼ ਇਲਾ ਤੁ
ਤੂੰ ਮਿਟਾ ਦਿੱ ਤੈ ਜ਼ਮਾ ਨੇ ਚੁ ਮਿਰਾ ਨਾ ਮੁ ਨਿਸ਼ਾ ਨ
S I S S S I S S I I S S I I S I
2 I 2 2 2 I 2 2 1 1 2 2 1 1 2 1
___________ __________ __________ __________
ਬਹਿਰ- ਰਮਲ ਮੁਸੰਮਨ ( ਅੱਠ ਰੁਕਨੀ ) ਮਖ਼ਬੂਨ ਮਹਿਜ਼ੂਫ਼ ( ਖ਼ਬਨ ਤੇ ਹਜ਼ਫ਼ ਜ਼ਿਹਾਫ਼ ਨਾਲ )
ਰੁਕਨ- ਫ਼ਾਇਲਾਤੁਨ ਫ਼ਇਲਾਤੁਨ ਫ਼ਇਲਾਤੁਨ ਫ਼ਇਲੁਨ
ਫ਼ਾਇਲਾਤੁਨ ਫ਼ਇਲਾਤੁਨ ਫ਼ਇਲਾਤੁਨ ਫ਼ਇਲੁਨ
ਦੀਵਿਆਂ ਹੇਠ ਹਨੇਰਾ ਹੈ, ਖ਼ੁਦਾ ਖ਼ੈਰ ਕਰੇ,
ਬਾਗ ਦਾ ਰਾਖਾ ਫੁਲੇਰਾ ਹੈ, ਖ਼ੁਦਾ ਖ਼ੈਰ ਕਰੇ
ਰਾਤ ਆਈ ਹੈ ਤੇ ਇਸ ਰਾਤ ਦਾ ਸਨਮਾਨ ਹੈ,
ਰਾਤ ਦੇ ਪਿੱਛੇ ਸਵੇਰਾ ਹੈ, ਖ਼ੁਦਾ ਖ਼ੈਰ ਕਰੇ। ( ਸੁਭਾਸ਼ ਕਲਾਕਾਰ )
ਫ਼ਾ ਇਲਾ ਤੁਨ ਫ਼ ਇਲਾ ਤੁਨ ਫ਼ ਇਲਾ ਤੁਨ ਫ਼ ਇਲੁਨ
ਦੀ ਵਿਆਂ ਹੇ ਠ ਹਨੇ ਰਾ ਹਿ ਖ਼ੁਦਾ ਖ਼ੈ ਰ ਕਰੇ
S I S S I I S S I I S I S I S
2 1 2 2 1 1 2 2 1 1 2 1 2 1 2
__________ __________ _________ _______
ਫ਼ਾ ਇਲਾ ਤੁਨ ਫ਼ ਇਲਾ ਤੁਨ ਫ਼ ਇ ਲਾ ਤੁਨ ਫ਼ ਇਲੁਨ
ਬਾ ਗ ਦਾ ਰਾ ਖ ਠ ਠੇ ਰਾ ਹਿ ਖ਼ੁਦਾ ਖੈ ਰ ਕਰੇ
S I S S I I S S I I S S I I S
1 2 2 2 1 1 2 2 1 1 2 2 1 1 2
__________ _________ __________ _______
ਫ਼ਾ ਇਲਾ ਤੁਨ ਫ਼ ਇਲਾ ਤੁਨ ਫ ਇਲਾ ਤੁਨ ਫ਼ ਇਲੁਨ
ਰਾ ਤ ਆ ਈ ਹਿ ਤਿ ਇਸ ਰਾ ਤ ਦ ਸਨ ਮਾ ਨ ਕ ਰੋ
S I S S I I S S I I S S I I S
2 1 2 2 1 1 2 2 1 1 2 2 1 1 2
__________ _____________ __________ _______
ਫ਼ਾ ਇਲਾ ਤੁਨ ਫ਼ ਇਲਾ ਤੁਨ ਫ਼ ਇਲਾ ਤੁਨ ਫ਼ ਇਲੁਨ
ਰਾ ਤ ਦਿ ਪਿੱ ਛਿ ਸਵੇ ਰਾ ਹਿ ਖ਼ੁਦਾ ਖ਼ੈ ਰ ਕਰੇ
S I I S I I S S I I S S I I S
2 1 1 2 1 1 2 2 1 1 2 2 1 1 2
_________ ___________ ___________ ________
11 ਬਹਿਰ - ਰਮਲ ਮੁਸੱਦਸ ( ਛੇ ਰੁਕਨੀ ) ਸਾਲਿਮ
ਰੁਕਨ- ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ
ਕੀ ਕਰਾਂ ਖੁਸ਼ਹਾਲੀਆਂ ਦੇ ਗੀਤ ਨੂੰ ਮੈਂ,
ਜੇ ਭੜੋਲੀ ਇਕ ਵੀ ਦਾਣਾ ਨਹੀਂ ਹੈ।
ਧਰਮ ਤੇ ਇਖ਼ਲਾਕ ਦੇ ਬਾਜ਼ਾਰ ਅੰਦਰ
ਕੌਣ ਦੱਸੋ ਏਸ ਥਾਂ ਕਾਣਾ ਨਹੀਂ ਹੈ। ( ਤ੍ਰੈਲੋਚਨ ਲੋਚੀ )
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ
ਕੀ ਕਰਾਂ ਖੁਸ਼ ਹਾ ਲਿਆਂ ਦੇ ਗੀ ਤ ਨੂੰ ਮੈਂ
S I S S S IS S S I S S
2 I 2 2 2 I 2 2 2 1 2 1
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ
ਜੇ ਭੜੋ ਲੀ ਇੱ ਕ ਵੀ ਦਾ ਣਾ ਨਹੀਂ ਹੈ
S I S S S I S S S I S S
2 1 2 2 2 1 2 2 2 1 2 2
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ
ਧਰ ਮ ਤੇ ਇਖ ਲਾ ਕ ਦੇ ਬਾ ਜ਼ਾ ਰ ਅੰ ਦਰ
S I S S S I S S S I S S
2 1 2 2 2 1 2 2 2 1 2 2
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁਨ
ਕੌ ਣ ਦੱ ਸੋ ਏ ਸ ਥਾਂ ਕਾ ਣਾ ਨਹੀਂ ਹੈ
S I S S S I S S S I S S
2 1 2 2 2 1 2 2 S 1 2 2
12 ਬਹਿਰ- ਰਮਲ ਮੁਸੱਦਸ ( ਛੇ ਰੁਕਨੀ ) ਮਹਿਜ਼ੂਫ਼ ( ਹਜ਼ਫ਼ ਜ਼ਿਹਾਫ਼ ਨਾਲ )
ਫ਼ਾਇਲਾਤੁਨ ਫ਼ਾੲਲਾਤੁਨ ਫ਼ਾਇਲੁਨ
ਰੁਕਨ- ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲੁਨ
ਜੇ ਕਿਸੇ ਦੀ ਅੱਖ ਦਿਸਦੀ ਨਮ ਨਹੀਂ,
ਇਹ ਨ ਸਮਝੀ ਉਸਨੂੰ ਕੋਈ ਗ਼ਮ ਨਹੀਂ।
ਬੇੜੀਆਂ ਨੇ ਸਿਰਫ਼ ਉਹ ਪੈਰਾਂ ਲਈ,
ਝਾਂਜਰਾਂ ਜੇ ਕਰਦੀਆਂ ਛਮ ਛਮ ਨਹੀਂ। ( ਬਰਜਿੰਦਰ ਚੌਹਾਨ )
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲੁਨ
ਜੇ ਕਿਸੇ ਦੀ ਅੱ ਖ ਦਿਸ ਦੀ ਨਮ ਨਹੀਂ
S I S S S I S S S I S
2 1 2 2 2 1 2 2 2 1 2
ਫ਼ਾ ਇਲਾ ਤੁਨ ਫ਼਼ਾ ਇਲਾ ਤੁਨ ਫ਼ਾ ਇਲੁਨ
ਇਹ ਨ ਸਮ ਝੀਂ ਉਸ ਨ ਕੋ ਈ ਗ਼ਮ ਨਹੀਂ
, S I S S S I S S S I S
2 1 2 2 2 1 2 2 2 1 2
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲੁਨ
ਬੇ ੜਿਆਂ ਨੇ ਸਿਰ ਫ਼ ਉ ਪੈ ਰਾਂ ਲਈ
S I S S S I S S S I S
2 1 2 2 2 1 2 2 2 1 2
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲੁਨ
ਝਾਂ ਜਰਾਂ ਜੇ ਕਰ ਦਿਆਂ ਛਮ ਛਮ ਨਹੀਂ
S I S S S I S S S I S
2 1 2 2 2 1 2 2 2 1 2
13 ਬਹਿਰ- ਰਮਲ ਮੁਸੱਦਸ( ਛੇ ਰੁਕਨੀ )ਮਕ਼ਫ਼ੂਫ਼ ( ਕ਼ਫ਼ ਜ਼ਿਹਾਫ਼ ਨਾਲ )
ਰੁਕਨ - ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁ
ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁ
ਊਂ ਬੜੇ ਹਸਦੇ ਹਸਾਉਂਦੇ ਖ਼ੈਰਖ਼ਾਹ,
ਲੋੜ ਤੇ ਨਾ ਕੋਲ ਆਉਂਦੇ ਖ਼ੈਰਖ਼ਾਹ।
ਰਾਜ ਦੇਵਣ ਦਿਲਬਰੀ ਮਿਲਕੇ ਹਮੇਸ਼,
ਪਿੱਠ ਤੇ ਛੁਰੀਆਂ ਚਲਾਉਂਦੇ,ਖ਼ੈਰਖ਼ਾਹ। ( ਰਾਜਵੰਤ ਰਾਜ )
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁ
ਊਂ ਬੜੇ ਹਸ ਦੇ ਹਸੌਂ ਦੇ ਖੈ਼ ਰਖ਼ਾ ਹ
S I S S S I S S S I S I
2 1 2 2 2 1 2 2 2 1 2 1
_________ _________ __________
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁ
ਲੋ ੜ ਤੇ ਨਾ ਕੋ ਲ ਔਂ ਦੇ ਖ਼ੈ ਰ ਖ਼ਾ ਹ
S I S S S I S S S I S I
2 1 2 1 2 1 2 2 2 1 2 1
__________ __________ ___________
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁ
ਰਾ ਜ ਦੇ ਵਣ ਦਿਲ ਬਰੀ ਮਿਲ ਕੇ ਹਮੇ ਸ਼
S I S S S I S S S I S I
2 1 2 2 2 1 2 2 2 1 2 1
_________ ___________ __________
ਫ਼ਾ ਇਲਾ ਤੁਨ ਫ਼ਾ ਇਲਾ ਤੁਨ ਫ਼ਾ ਇਲਾ ਤੁ
ਪਿੱ ਠ ਤੇ ਛੁਰਿ ਆਂ ਚਲੌਂ ਦੇ ਖੈ ਰਖ਼ਾ ਹ
S I S S S I S S S I S I
2 1 2 2 2 1 2 2 2 1 2 1
__________ ____________ _________
14 ਬਹਿਰ - ਰਮਲ ਮੁਰੱਬਾ ( ਚਾਰ ਰੁਕਨੀ ) ਸਾਲਿਮ
ਰੁਕਨ - ਫ਼ਾਇਲਾਤੁਨ ਫ਼ਾਇਲਾਤਨ
ਫ਼ਾਇਲਾਤੁਨ ਫ਼ਾਇਲਾਤੁਨ
ਚੁੱਪ ਦੀ ਇਸ ਪਰਤ ਹੇਠਾਂ,
ਦੋਸਤੋ ਇਕ ਖਲਬਲੀ ਹੈ।
ਰਿਸ਼ਤਿਆਂ ਦੀ ਭੀੜ ਦੇ ਵਿਚ,
ਯਾਰ ਤਨਹਾਈ ਬੜੀ ਹੈ। ( ਕ੍ਰਿਸ਼ਨ ਭਨੋਟ )
ਫ਼ਾ ਇਲਾ ਤੁਨ ਫ਼ਾ ਇਲਾ ਤੁਨ
ਚੁੱ ਪ ਦੀ ਇਸ ਪਰ ਤ ਹੇ ਠਾਂ
S I S S S I S S
2 1 2 2 2 1 2 2
___________ ____________
ਫ਼ਾ ਇਲਾ ਤੁਨ ਫ਼ਾ ਇਲਾ ਤੁਨ
ਦੋ ਸਤੋ ਇਕ ਖਲ ਬਲੀ ਹੈ
S I S S S I S S
2 1 2 2 2 1 2 2
_________ ____________
ਫ਼ਾ ਇਲਾ ਤੁਨ ਫ਼ਾ ਇਲਾ ਤੁਨ
ਰਿਸ਼ ਤਿਆਂ ਦੀ ਭੀ ੜ ਦੇ ਵਿਚ
S I S S S I S S
2 1 2 2 2 1 2 2
___________ _____________
ਫ਼ਾ ਇਲਾ ਤੁਨ ਫ਼ਾ ਇਲਾ ਤੁਨ
ਯਾ ਰ ਤਨ ਹਾ ਈ ਬੜੀ ਹੈ
S I S S S I S S
2 1 2 2 2 1 2 2
__________ ____________
15 ਬਹਿਰ - ਰਮਲ ਮੁਰੱਬਾ ( ਚਾਰ ਰੁਕਨੀ ) ਮਹਿਜ਼ੂਫ਼ ( ਹਜ਼ਫ਼ ਜ਼ਿਹਾਫ਼ ਨਾਲ )
ਰੁਕਨ- ਫ਼ਾਇਲਾਤੁਨ ਫ਼ਾਇਲੁਨ
ਫ਼ਾਇਲਾਤੁਨ ਫ਼ਾਇਲੁਨ
ਜ਼ਿੰਦਗੀ ਵਿਚ ਰੋਜ਼ ਹੀ,
ਸਾਥ ਤੇਰਾ ਲੋੜਦੇ।
ਜਾਂ ਉਦਾਸੀ ਸੋਖ ਲੈ,
ਜਾਂ ਮਿਰਾ ਦਿਲ ਤੋੜਦੇ। ( ਦਵਿੰਦਰ ਪੂਨੀਆਂ )
ਫ਼ਾ ਇਲਾ ਤੁਨ ਫ਼ਾ ਇਲੁਨ
ਜ਼ਿੰ ਦਗੀ ਵਿਚ ਰੋ ਜ਼ਹੀ
S I S S S I S
2 1 2 2 2 1 2
________ ___________
ਫ਼ਾ ਇਲਾ ਤੁਨ ਫ਼ਾ ਇਲੁਨ
ਸਾ ਥ ਤੇ ਰਾ ਲੋ ੜਦੇ
S I S S S I S
2 1 2 2 2 1 2
_______ ________
ਫ਼ਾ ਇਲਾ ਤੁਨ ਫ਼ਾ ਇਲੁਨ
ਜਾਂ ਉਦਾ ਸੀ ਸੋ ਖਲੈ S I S S S I S 2 1 2 2 2 1 2
_______ ______
ਫ਼ਾ ਇਲਾ ਤੁਨ ਫ਼ਾ ਇਲੁਨ
ਜਾਂ ਮਿਰਾ ਦਿਲ ਤੋ ੜਦੈ
S I S S S I S
2 1 2 2 2 1 2
_________ ________
16 ਬਹਿਰ - ਰਮਲ ਮੁਰੱਬਾ ( ਚਾਰ ਰੁਕਨੀ ) ਮਕ਼ਫ਼ੂਫ਼ ( ਕ਼ਫ਼ ਜ਼ਿਹਾਫ਼ ਨਾਲ )
ਰੁਕਨ - ਫ਼ਾਇਲਾਤੁਨ ਫ਼ਾਇਲਾਤੁ
ਫ਼ਾਇਲਾਤੁਨ ਫ਼ਾਇਲਾਤੁ
ਇਹ ਦਿਲਾਂ ਦੇ ਜ਼ਖ਼ਮ ਹੈਨ,
ਇਹ ਕਦੋਂ ਭਰਦੇ ਜਨਾਬ।
ਭੇਦ ਹੋਣੇ ਪਾਸ਼ ਪਾਸ਼,
ਲੱਥਣੇ ਪਰਦੇ ਜਨਾਬ।
ਫ਼ਾ ਇਲਾ ਤੁਨ ਫ਼ਾ ਇਲਾ ਤੁ
ਇਹ ਦਿਲਾਂ ਦੇ ਜ਼ਖ਼ ਮ ਹੈ ਨ
S I S S S I S I
2 1 2 2 2 1 2 1
__________ ___________
ਫ਼ਾ ਇਲਾ ਤੁਨ ਫ਼ਾ ਇਲਾ ਤੁ
ਇਹ ਕਦੋਂ ਭਰ ਦੇ ਜਨਾ ਬ
S I S S S I S I
2 1 2 2 2 1 2 1
__________ ___________
ਫ਼ਾ ਇਲਾ ਤੁਨ ਫ਼ਾ ਇਲਾ ਤੁ
ਭੇ ਦ ਹੋ ਣੇ ਪਾ ਸ਼ ਪਾ ਸ਼
S I S S S I S I
2 1 2 2 2 1 2 1
_________ __________
ਫ਼ਾ ਇਲਾ ਤੁਨ ਫ਼ਾ ਇਲਾ ਤੁ
ਲੱ ਥਣੇ ਪਰ ਦੇ ਜਨਾ ਬ
S I S S S I S I
2 1 2 2 2 1 2 1
________ __________
ਜ਼ਬਰਦਸਤ
ReplyDelete