ਬਹਿਰ- ਕਾਮਿਲ, ਇਹ ਬਹਿਰ ਬਿਲਕੁਲ ਓਸੇ ਰੂਪ ਵਿਚ ਲਿਖੀ ਜਾਂਦੀ ਹੈ, ਜਿਸ ਵਿਚ ਇਸਨੂੰ ਇਲਮ ਅਰੂਜ਼ ਦੇ ਬਾਨੀ ਖ਼ਲੀਲ ਬਿਨ ਅਹਿਮਦ ਨੇ ਈਜ਼ਾਦ ਕੀਤੀ ਸੀ।ਇਹ ਸਾਲਿਮ ਰੂਪ ਚ ਹੀ ਵਰਤੀ ਜਾਂਦੀ ਹੈ। ਪੇਸ਼ ਹੈ ਬਹਿਰ ਕਾਮਿਲ
ਚ ਲਿਖੀਆਂ ਗਈਆਂ ਕੁਝ ਗ਼ਜ਼ਲਾਂ ਦੀ ਤਕਤੀਹ-
ਬਹਿਰ- ਕਾਮਿਲ ਮੁਸੰਮਨ( ਅੱਠ ਰੁਕਨੀ ) ਸਾਲਿਮ
ਰੁਕਨ- ਮੁਤੁਫ਼ਾਇਲੁਨ ਮੁਤੁਫ਼ਾਇਲੁਨ ਮੁਤੁਫ਼ਾਇਲੁਨ ਮੁਤੁਫ਼ਾਇਲੁਨ
ਮੁਤੁਫ਼ਾਇਲੁਨ ਮੁਤੁਫ਼ਾਇਲੁਨ ਮੁਤੁਫ਼ਾਇਲੁਨ ਮੁਤੁਫ਼ਾਇਲੁਨ
ਨ ਕਿਸੇ ਘਰੋਂ ਹੀ ਤਲਾਸ਼ ਕਰ, ਨ ਕਿਸੇ ਦਰੋਂ ਹੀ ਤਲਾਸ਼ ਕਰ,
ਜੁ ਹੈ ਖ਼ੁਰ ਗਿਆ,ਜੁ ਹੈ ਭੁਰ ਗਿਆ,ਉਨੂੰ ਅੰਦਰੋਂ ਹੀ ਤਲਾਸ਼ ਕਰ। ( ਪ੍ਰੋ. ਜਸਪਾਲ ਘਈ )
ਮੁਤੁ ਫ਼ਾ ਇਲੁਨ ਮੁਤੁ ਫ਼ਾ ਇਲੁਨ ਮੁਤੁ ਫ਼ਾ ਇਲੁਨ ਮੁਤੁ ਫ਼ਾ ਇਲੁਨ
ਨ ਕਿ ਸੇ ਘਰੋਂ ਹਿ ਤ ਲਾ ਸ਼ ਕਰ ਨ ਕਿ ਸੇ ਦਰੋਂ ਹੀ ਤ ਲਾ ਸ਼ ਕਰ
I I S I S I I S I S I I S I S I I S I S
1 1 2 1 2 1 1 2 1 2 1 1 2 1 2 1 1 2 1 2
___________ _____________ ___________ _____________
ਮੁਤੁ ਫ਼ਾ ਇਲੁਨ ਮੁਤੁ ਫ਼ਾ ਇਲੁਨ ਮੁਤੁ ਫ਼ਾ ਇਲੁਨ ਮੁਤੁ ਫ਼ਾ ਇਲੁਨ
ਜੁ ਹਿ ਖੁਰ ਗਿਆ ਜੁ ਹਿ ਭੁਰ ਗਿਆ ਉ ਨੁ ਅੰ ਦਰੋਂ ਹਿ ਤ ਲਾ ਸ਼ ਕਰ
I I S I S I I S I S I I S I S I I S I S
1 1 2 1 2 1 1 2 1 2 1 1 2 1 2 1 I 2 1 2
___________ ____________ ___________ ____________
ਇਹ ਕਿਹੇ ਸਫ਼ਰ ਚ ਉਲਝ ਗਏ, ਇਹ ਕਿਹੇ ਮੁਕਾਮ ਤੇ ਆ ਗਏ,
ਕਦੇ ਕੰਬਦਾ, ਕਦੇ ਥਿੜਕਦਾ, ਕਦੇ ਤਿੜਕਦਾ ਹੈ ਇਮਾਨ ਕਿਉਂ। ( ਜਗਤਾਰ ਸੇਖਾ )
ਮੁਤੁ ਫ਼ਾ ਇਲੁਨ ਮੁਤੁ ਫ਼ਾ ਇਲੁਨ ਮੁਤੁ ਫ਼ਾ ਇਲੁਨ ਮੁਤੁ ਫ਼ਾ ਇਲੁਨ
ਇ ਕਿ ਹੇ ਸਫ਼ਰ ਚ ਉ ਲਝ ਗਏ ਇ ਕਿ ਹੇ ਮੁਕਾ ਮ ਤਿ ਆ ਗਏ
I I S I S I I S I S I I S I S I I S I S
1 1 2 1 2 1 1 2 1 2 1 1 2 1 2 1 1 2 1 2
__________ ____________ ___________ ____________
ਮੁਤੁ ਫ਼ਾ ਇਲੁਨ ਮੁਤੁ ਫ਼ਾ ਇਲੁਨ ਮੁਤੁ ਫ਼ਾ ਇਲੁਨ ਮੁਤੁ ਫ਼ਾ ਇਲਿਨ
ਕਦਿ ਕੰ ਬਦਾ ਕਦਿ ਥਿੜ ਕਦਾ ਕਦਿ ਤਿੜ ਕਦਾ ਹਿ ਇ ਮਾ ਨ ਕਿਉਂ
I I S I S I I S I S I I S I S I I S I S
1 1 2 1 2 1 1 2 I 2 1 1 2 1 2 1 1 2 1 2
__________ ____________ ____________ _____________
No comments:
Post a Comment